ਨਿਊਜ਼ੀਲੈਂਡ ਦੇ ਇੱਕ ਅਧਿਆਪਕ ਨਾਲ ਜੁੜਿਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਸਕੂਲੀ ਬੱਚਿਆਂ ਨੂੰ ਕਮਰਿਆਂ ਵਿੱਚ ਬੰਦ ਕਰਨ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਬੇਹਾ ਭੋਜਨ ਖੁਆਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਜਿੱਥੇ ਇੱਕ ਫੀਲਡਿੰਗ ਅਧਿਆਪਕ ਦੀ ਨਿੰਦਾ ਕੀਤੀ ਗਈ ਹੈ ਉੱਥੇ ਹੀ ਅਧਿਆਪਕ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ। ਅਧਿਆਪਕਾਂ ਦੇ ਅਨੁਸ਼ਾਸਨੀ ਟ੍ਰਿਬਿਊਨਲ ਨੇ ਪਿਟਰ ਪੈਟਰ ਐਜੂਕੇਸ਼ਨ ਸੈਂਟਰ ਦੇ ਮਾਲਕ ਪੌਲੀਨ ਮਰਫੀ ਨੂੰ ਗੰਭੀਰ ਦੁਰਵਿਹਾਰ ਅਤੇ ਅਧਿਆਪਕਾਂ ਦੇ ਕੋਡ ਆਫ ਪ੍ਰੋਫੈਸ਼ਨਲ ਰਿਸਪੌਂਸੀਬਿਲਟੀ ਦੀਆਂ ਕਈ ਉਲੰਘਣਾਵਾਂ ਲਈ ਦੋਸ਼ੀ ਪਾਇਆ ਹੈ।
ਮਾਪਿਆਂ ਅਤੇ ਅਧਿਆਪਕਾਂ ਦੀਆਂ ਰਿਪੋਰਟਾਂ ਤੋਂ ਬਾਅਦ ਸਿੱਖਿਆ ਮੰਤਰਾਲੇ ਦੀ ਜਾਂਚ ਵਿੱਚ 33 ਉਲੰਘਣਾਵਾਂ ਪਾਏ ਜਾਣ ਤੋਂ ਬਾਅਦ ਕੇਂਦਰ ਨੂੰ 2021 ਵਿੱਚ ਬੰਦ ਕਰਨ ਲਈ ਫੈਸਲਾ ਲਿਆ ਗਿਆ ਸੀ। ਅਨੁਸ਼ਾਸਨੀ ਟ੍ਰਿਬਿਊਨਲ ਨੇ ਪਾਇਆ ਹੈ ਕਿ 2010 ਤੋਂ ਅਪ੍ਰੈਲ 2021 ਦੇ ਵਿਚਕਾਰ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਦੁਰਵਿਹਾਰ ਚੱਲਿਆ। ਟ੍ਰਿਬਿਊਨਲ ਨੇ ਦੋਸ਼ਾਂ ਅਤੇ ਘਟਨਾਵਾਂ ਬਾਰੇ 11 ਗਵਾਹਾਂ ਨਾਲ ਗੱਲਬਾਤ ਕੀਤੀ ਸੀ ਹਲਕੀ ਇੰਨ੍ਹਾਂ ਸਾਰਿਆਂ ਨੂੰ ਮਰਫੀ ਨੇ ਨਕਾਰ ਦਿੱਤਾ ਸੀ। ਜਾਂਚ ਮਗਰੋਂ ਟ੍ਰਿਬਿਊਨਲ ਨੇ ਕਿਹਾ ਕਿ ਉਨ੍ਹਾਂ ਨੂੰ “ਇਹ ਸਿੱਟਾ ਕੱਢਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਹ ਵਿਵਹਾਰ ਗੰਭੀਰ ਦੁਰਵਿਹਾਰ ਦੇ ਬਰਾਬਰ ਹੈ।” ਟ੍ਰਿਬਿਊਨਲ ਨੇ ਕਿਹਾ ਕਿ ਇਹ ਬੱਚਿਆਂ ਨੂੰ ਦਿੱਤੀ ਗਈ ਸਜ਼ਾ ਕਾਨੂੰਨ ਅਤੇ ਨਿਯਮਾਂ ਦੇ ਵਿਰੁੱਧ ਸੀ ਤੇ ਸੰਭਾਵਿਤ ਤੌਰ ‘ਤੇ ਬੱਚੇ ਦੇ ਮਨੋਵਿਗਿਆਨਕ ਅਤੇ ਮਾਨਸਿਕ ਤੰਦਰੁਸਤੀ ‘ਤੇ ਪ੍ਰਭਾਵ ਪਾਏਗੀ। ਮਰਫੀ ਦੀ ਜਿੱਥੇ ਨਿੰਦਾ ਕੀਤੀ ਗਈ ਉਸ ਦੇ ਨਾਲ ਨਾਲ ਮਰਫੀ ਦੀ ਅਧਿਆਪਨ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਭਗ $40,000 ਦਾ ਜੁਰਮਾਨਾ ਵੀ ਅਦਾ ਕਰਨਾ ਪਏਗਾ।