ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਆਕਲੈਂਡ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇਸ ਖੇਤਰ ਦੇ ਲੋਕਾਂ ‘ਚ ਲੁਟੇਰਿਆਂ ਤੋਂ ਬਾਅਦ ਹੁਣ ਕੁੱਤਿਆਂ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸਾਲ 2023 – 2024 ਦੌਰਾਨ ਇੱਥੇ ਕਾਉਂਸਲ ਨੂੰ ਕੁੱਲ 15,146 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ‘ਚੋਂ ਦੱਖਣੀ ਆਕਲੈਂਡ ‘ਚ 5040 ਸ਼ਿਕਾਇਤਾਂ ਸਨ। ਸਭ ਤੋਂ ਵੱਧ ਸ਼ਿਕਾਇਤਾਂ ਦੱਖਣੀ ਆਕਲੈਂਡ ‘ਚ ਦਰਜ ਹੋਈਆਂ ਸਨ। ਇੱਕ ਰਿਪੋਰਟ ਮੁਤਾਬਿਕ ਸਾਊਥ ਆਕਲੈਂਡ ਅਜਿਹਾ ਇਲਾਕਾ ਹੈ, ਜਿੱਥੇ ਸਭ ਤੋਂ ਜਿਆਦਾ ਬਿਨ੍ਹਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਵੀ ਫੜੇ ਜਾਂਦੇ ਹਨ ਤੇ ਇਹ ਪਾਰਕ ‘ਚ ਜਾਂ ਘਰਾਂ ਦੇ ਬਾਹਰ ਖੇਡਦੇ ਬੱਚਿਆਂ ਜਾਂ ਵੱਡਿਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ।
