ਬਾਲੀਵੁੱਡ ਅਦਾਕਾਰਾ ਫਾਤਿਮਾ ਸਨਾ ਸ਼ੇਖ ਇਨ੍ਹੀਂ ਦਿਨੀਂ ਆਪਣੀ ਬੀਮਾਰੀ ਕਾਰਨ ਸੁਰਖੀਆਂ ‘ਚ ਹੈ। ਫਾਤਿਮਾ ਨੇ ਹਾਲ ਹੀ ‘ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਐਪੀਲੇਪਸੀ (Epilepsy) ਨਾਂ ਦੀ ਬੀਮਾਰੀ ਹੈ, ਜਿਸ ਕਾਰਨ ਅਭਿਨੇਤਰੀ ਕਾਫੀ ਡਰੀ ਹੋਈ ਹੈ। ਹੁਣ ਫਾਤਿਮਾ ਨੇ ਪਹਿਲੀ ਵਾਰ ਆਪਣੀ ਬੀਮਾਰੀ ਬਾਰੇ ਗੱਲ ਕੀਤੀ ਹੈ। ਦਰਸਾਲ, ਇੱਕ ਵਾਰ ਫਾਤਿਮਾ ਸਨਾ ਸ਼ੇਖ ਨੂੰ ਫਲਾਈਟ ‘ਚ ਦੌਰੇ ਪੈਣੇ ਸ਼ੁਰੂ ਹੋ ਗਏ ਸੀ ਤਾਂ ਅਦਾਕਾਰਾਂ ਨੂੰ ਤੁਰੰਤ ਏਅਰਪੋਰਟ ਦੇ ਮੈਡੀਕਲ ਵਾਰਡ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵੀ ਫਾਤਿਮਾ ਕਈ ਦਿਨਾਂ ਤੱਕ ਹਸਪਤਾਲ ‘ਚ ਭਰਤੀ ਰਹੀ ਸੀ। ਫਿਲਹਾਲ ਫਾਤਿਮਾ ਨੇ ਆਪਣੀ ਸਿਹਤ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਪਹਿਲੀ ਵਾਰ ਘਟਨਾ ਨੂੰ ਯਾਦ ਕੀਤਾ।
‘ਦੰਗਲ’ ਦੀ ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਪੰਜ ਵਾਰ ਮਿਰਗੀ ਦੇ ਦੌਰੇ ਪੈ ਚੁੱਕੇ ਹਨ ਅਤੇ ਉਹ ਇਕੱਲੀ ਸੀ ਅਤੇ ਉਸ ਦੀ ਦੇਖਭਾਲ ਕਰਨ ਲਈ ਉਸ ਦੇ ਆਸ-ਪਾਸ ਕੋਈ ਜਾਣ-ਪਛਾਣ ਵਾਲਾ ਨਹੀਂ ਸੀ। ਇਸ ਬਿਮਾਰੀ ਨੇ ਮੇਰਾ ਕੰਮ ਅਤੇ ਜੀਵਨ ਬੰਦ ਕਰ ਦਿੱਤਾ ਸੀ। ਇਹ ਮੇਰੇ ਲਈ ਬਹੁਤ ਵੱਡਾ ਸਦਮਾ ਸੀ, ਮੈਂ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕੀਤਾ ਕਿ ਮੈਂ ਬਚ ਗਈ। ਹੁਣ ਮੈਂ ਇਕੱਲੀ ਸਫ਼ਰ ਨਹੀਂ ਕਰ ਸਕਦੀ, ਮੈਨੂੰ ਮੇਰੇ ਨਾਲ ਕਿਸੇ ਦੀ ਲੋੜ ਹੈ।”
ਇਸ ਤੋਂ ਇਲਾਵਾ ਫਾਤਿਮਾ ਸਨਾ ਸ਼ੇਖ ਨੇ ਦੱਸਿਆ ਕਿ ਉਹ ਆਪਣੀ ਬੀਮਾਰੀ ਦਾ ਖੁਲਾਸਾ ਕਰਨ ਤੋਂ ਵੀ ਡਰਦੀ ਸੀ ਕਿਉਂਕਿ ਉਹ ਆਪਣੇ ਕਰੀਅਰ ਦੀਆਂ ਸਮੱਸਿਆਵਾਂ ਤੋਂ ਚਿੰਤਤ ਸੀ। ਅਦਾਕਾਰਾ ਨੇ ਕਿਹਾ, “ਮੈਂ ਇਸ ਨੂੰ ਲੁਕਾਇਆ ਨਹੀਂ ਹੈ, ਪਰ ਕਦੇ ਮੌਕਾ ਨਹੀਂ ਮਿਲਿਆ। ਮੈਨੂੰ ਇਹ ਸਮਝਣ ਵਿੱਚ ਥੋੜ੍ਹਾ ਸਮਾਂ ਲੱਗਿਆ ਕਿ ਇਹ ਕੀ ਹੈ। ਕਿਸੇ ਵੀ ਬਿਮਾਰੀ ਨੂੰ ਕਲੰਕ ਮੰਨਿਆ ਜਾਂਦਾ ਹੈ। ਮੈਂ ਨਹੀਂ ਚਾਹੁੰਦੀ ਸੀ ਕਿ ਲੋਕ ਇਹ ਸੋਚਣ ਕਿ ਮੈਂ ਕਮਜ਼ੋਰ ਸੀ। ਡਰਦੀ ਸੀ ਕਿ ਜੇਕਰ ਮੈਂ ਲੋਕਾਂ ਨੂੰ ਦੱਸ ਦਿੱਤਾ ਕਿ ਮੈਨੂੰ ਇਹ ਬਿਮਾਰੀ ਹੈ, ਤਾਂ ਮੈਨੂੰ ਕੰਮ ਨਹੀਂ ਮਿਲੇਗਾ।