ਕਹਿੰਦੇ ਨੇ ਇੱਕ ਪਿਓ ਲਈ ਆਪਣੀ ਧੀ ਤੋਂ ਵੱਧ ਕੇ ਕੁੱਝ ਵੀ ਨਹੀਂ ਹੁੰਦਾ। ਸਮਾਜ ‘ਚ ਇਸ ਦੀ ਉਦਾਹਰਣ ਵੀ ਕਈ ਵਾਰ ਦੇਖਣ ਨੂੰ ਮਿਲੀ ਹੈ। ਅਜਿਹਾ ਹੀ ਇੱਕ ਮਾਮਲਾ ਨੇਪੀਅਰ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਪਿਓ ਨੇ ਆਪਣੀ ਧੀ ਦੇ ਕਾਤਲ ‘ਤੇ ਨੇਪੀਅਰ ਅਦਾਲਤ ‘ਚ ਹਮਲਾ ਕਰ ਦਿੱਤਾ ਸੀ। ਪਰ ਹੁਣ ਹਮਲਾ ਕਰਨ ਵਾਲੇ 55 ਸਾਲਾ ਪਿਓ ਗ੍ਰੇਮ ਮੋਕਾਰਾਕਾ ਨੂੰ ਅਦਾਲਤ ਵੱਲੋਂ ਵੱਡੀ ਸਜ਼ਾ ਸੁਣਾਈ ਜਾ ਸਕਦੀ ਹੈ। ਦਰਅਸਲ ਮੋਕਾਰਾਕਾ ਦੀ ਧੀ ਅਰੋਹੇਨਾ ਹਨਾਰੇ (34) ਦਾ ਮੋਜ਼ਜ਼ ਟੋਆ ਨਾਮ ਦੇ ਵਿਅਕਤੀ ਨੇ ਕਤਲ ਕਰ ਦਿੱਤਾ ਸੀ ਤੇ ਇਸ ਮਗਰੋਂ ਕਾਤਲ ਨੇ ਆਪਣੇ ਦੋਸ਼ ਵੀ ਕਬੂਲ ਕਰ ਲਏ ਸੀ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਪਰ ਸੁਣਵਾਈ ਮੌਕੇ ਕੁੜੀ ਦੇ ਪਿਓ ਨੇ ਕਾਤਲ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਬਚਾਅ ‘ਚ ਆਏ ਅਫਸਰ ਦੇ ਵੀ ਸੱਟਾਂ ਲੱਗੀਆਂ ਸੀ ਜਿਸ ਕਾਰਨ ਹੁਣ ਕੁੜੀ ਦੇ ਪਿਓ ਨੂੰ ਵੀ ਵੱਡੀ ਸਜ਼ਾ ਸੁਣਾਈ ਜਾ ਸਕਦੀ ਹੈ।
