[gtranslate]

50 ਲੱਖ ਡਾਲਰ ਦਾ ਜੁਰਮਾਨਾ ਤੇ 11,000 ਸਾਲ ਦੀ ਸਜ਼ਾ ! 4 ਲੱਖ ਲੋਕਾਂ ਨਾਲ ਜੁੜਿਆ ਹੈ ਕਨੈਕਸ਼ਨ, ਜਾਣੋ ਕਿਸ ਗਲਤੀ ਲਈ ਬੰਦੇ ਨੂੰ ਮਿਲੀ ਇਹ ਸਜ਼ਾ !

faruk fatih ozer sentenced

ਤੁਸੀ ਅਕਸਰ ਕਿਸੇ ਮਾਮਲੇ ‘ਚ ਅਦਾਲਤ ਵੱਲੋਂ 15 ਜਾ 20ਸਾਲ ਦੀ ਸਜ਼ਾ ਸੁਣਾਏ ਜਾਣ ਵਾਰ ਸੁਣਿਆ ਹੋਵੇਗਾ, ਪਰ ਅਸੀਂ ਅੱਜ ਇੱਕ ਅਜਿਹਾ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਵਿੱਚ ਅਦਾਲਤ ਨੇ 15 ਜਾ 20 ਸਾਲ ਨਹੀਂ ਸਗੋਂ 11,000 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਤਾਂ ਆਉ ਫਿਰ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ….

ਦਰਅਸਲ ਮਨੁੱਖਤਾ ਦੇ ਆਧਾਰ ‘ਤੇ ਅਮਰੀਕਾ ਨੂੰ ਛੱਡ ਕੇ ਯੂਰਪ ਦੇ ਲਗਭਗ ਸਾਰੇ ਦੇਸ਼ਾਂ ਵਿਚ ਮੌਤ ਦੀ ਸਜ਼ਾ ਖ਼ਤਮ ਕਰ ਦਿੱਤੀ ਗਈ ਹੈ। ਭਾਰਤ ਵਿੱਚ ਵੀ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਯੂਰੋਪੀਅਨ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਦੇ ਬਦਲ ਵਜੋਂ ਸੈਂਕੜੇ ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸੇ ਦੌਰਾਨ ਤੁਰਕੀ ਵਿੱਚ ਇੱਕ ਵਪਾਰੀ ਨੂੰ ਉਸ ਦੇ ਭਰਾ ਅਤੇ ਭੈਣ ਸਮੇਤ 11,196 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ 50 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਤੁਰਕੀ ਕ੍ਰਿਪਟੋ ਐਕਸਚੇਂਜ ਥੋਡੇਕਸ ਦੇ ਸੰਸਥਾਪਕ ਫਾਰੁਕ ਓਜ਼ਰ ਤੋਂ ਇਲਾਵਾ, ਉਸਦੀ ਭੈਣ ਸੇਰਾਪ ਓਜ਼ਰ ਅਤੇ ਭਰਾ ਗਵੇਨ ਓਜ਼ਰ ਨੂੰ ਵੀ 11,196 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਰਕਾਰੀ ਵਕੀਲਾਂ ਨੇ ਥੋਡੇਕਸ ਦੇ 29 ਸਾਲਾ ਬੌਸ ਫਾਰੂਕ ਫਤਿਹ ਓਜ਼ਰ ਨੂੰ ਮਨੀ ਲਾਂਡਰਿੰਗ, ਧੋਖਾਧੜੀ ਅਤੇ ਅਪਰਾਧਿਕ ਸੰਗਠਨ ਸਥਾਪਤ ਕਰਨ ਦੇ ਦੋਸ਼ ਵਿਚ 40,562 ਸਾਲ ਦੀ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।

4 ਲੱਖ ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ ਹੈ

ਦੋਸ਼ ਹੈ ਕਿ ਤੁਰਕੀ ਕ੍ਰਿਪਟੋ ਐਕਸਚੇਂਜ ਥੋਡੇਕਸ ਦੇ ਸੰਸਥਾਪਕ ਫਾਰੂਕ ਓਜ਼ਰ ਨੇ 4 ਲੱਖ ਲੋਕਾਂ ਨਾਲ ਧੋਖਾਧੜੀ ਕੀਤੀ ਸੀ। ਇਸ ਤੋਂ ਬਾਅਦ ਇਹ ਅਪ੍ਰੈਲ, 2021 ਵਿੱਚ ਆਫਲਾਈਨ ਹੋ ਗਿਆ। ਇਸ ਦੌਰਾਨ ਮੌਕਾ ਲੱਭ ਕੇ ਉਹ ਅਲਬਾਨੀਆ ਭੱਜਣ ਵਿੱਚ ਕਾਮਯਾਬ ਹੋ ਗਿਆ। ਇੰਟਰਪੋਲ ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਅਪ੍ਰੈਲ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਠੀਕ ਇਕ ਸਾਲ ਬਾਅਦ ਇੰਟਰਪੋਲ ਪੁਲਿਸ ਨੇ ਉਸ ਨੂੰ ਤੁਰਕੀ ਹਵਾਲੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਰਾ-ਭੈਣ ਤੋਂ ਇਲਾਵਾ ਤੁਰਕੀ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਥੋਡੇਕਸ ਨਾਲ ਜੁੜੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 83 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ 21 ਦੋਸ਼ੀਆਂ ਨੂੰ 40,564 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸਤਾਂਬੁਲ ਅਦਾਲਤ ਨੇ ਓਜ਼ਰ ਅਤੇ ਉਸ ਦੇ ਭੈਣ-ਭਰਾ ਨੂੰ ਬਰਾਬਰ ਕੈਦ ਦੀ ਸਜ਼ਾ ਸੁਣਾਈ। ਇਹ ਸਾਰੇ ਗੰਭੀਰ ਧੋਖਾਧੜੀ ਦੇ ਨਾਲ-ਨਾਲ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਪਾਏ ਗਏ ਸਨ।

ਕੌਣ ਹੈ ਓਜ਼ਰ ?
ਚਾਰ ਲੱਖ ਤੋਂ ਵੱਧ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ੀ ਓਜ਼ਰ ਨੇ 10ਵੀਂ ਜਮਾਤ ਵੀ ਪਾਸ ਨਹੀਂ ਕੀਤੀ ਹੈ। ਓਜ਼ਰ, ਜੋ ਇੱਕ ਕਾਰੋਬਾਰੀ ਪਰਿਵਾਰ ਤੋਂ ਹੈ, ਓਜ਼ਰ ਨੇ 2017 ਵਿੱਚ ਥੋਡੇਕਸ ਦੀ ਸਥਾਪਨਾ ਕੀਤੀ। ਸਿਰਫ 22 ਸਾਲ ਦੀ ਉਮਰ ਵਿੱਚ ਓਜ਼ਰ ਨੇ ਇਹ ਕੰਪਨੀ ਬਣਾਈ ਅਤੇ 4 ਲੱਖ ਲੋਕਾਂ ਨਾਲ ਧੋਖਾ ਕੀਤਾ। ਓਜ਼ਰ ਦਾ ਕਹਿਣਾ ਹੈ ਕਿ ਜੇਕਰ ਉਸ ਨੇ ਆਰਥਿਕ ਅਪਰਾਧ ਕਰਨੇ ਹੁੰਦੇ ਤਾਂ ਉਹ ਇੰਨੀ ਵੱਡੀ ਕੰਪਨੀ ਨਾ ਬਣਾਉਂਦੇ।

ਸ਼ੁਰੂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਓਜ਼ਰ ਅਪ੍ਰੈਲ 2021 ਵਿੱਚ 2 ਬਿਲੀਅਨ ਡਾਲਰ ਦੀ ਨਿਵੇਸ਼ਕ ਦੌਲਤ ਨਾਲ ਤੁਰਕੀ ਭੱਜ ਗਿਆ ਸੀ, ਹਾਲਾਂਕਿ ਇਹ ਅੰਕੜਾ ਉਦੋਂ ਤੋਂ ਵਿਵਾਦਿਤ ਰਿਹਾ ਹੈ।

ਵਕੀਲਾਂ ਨੇ ਕੀ ਕਿਹਾ?

ਸਰਕਾਰੀ ਵਕੀਲਾਂ ਨੇ ਕਿਹਾ ਕਿ ਓਜ਼ਰ ਨੇ ਅਪ੍ਰੈਲ 2021 ਵਿੱਚ ਤੁਰਕੀ ਤੋਂ ਭੱਜਣ ਸਮੇਂ ਉਪਭੋਗਤਾ ਸੰਪਤੀਆਂ ਵਿੱਚ 250 ਮਿਲੀਅਨ ਲੀਰਾ (ਉਸ ਸਮੇਂ ਲਗਭਗ $ 30 ਮਿਲੀਅਨ ਦੀ ਕੀਮਤ) ਨੂੰ ਤਿੰਨ ਗੁਪਤ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਸੀ, ਜਿਸ ਵਿੱਚੋਂ ਜ਼ਿਆਦਾਤਰ ਪੈਸੇ ਮਾਲਟਾ ਬੈਂਕ ਵਿੱਚ ਜਮ੍ਹਾਂ ਸਨ। ਦੋਸ਼ ‘ਚ ਕਿਹਾ ਗਿਆ ਹੈ ਕਿ ਓਜ਼ਰ ਭਰਾਵਾਂ ਨੇ ਗਾਹਕਾਂ ਨੂੰ ਕੁੱਲ 356 ਮਿਲੀਅਨ ਲੀਰਾ ਦਾ ਨੁਕਸਾਨ ਕੀਤਾ ਹੈ।

Leave a Reply

Your email address will not be published. Required fields are marked *