ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਮਾਨ ਸਰਕਾਰ ਦੇ ਵਿਚਕਾਰ ਸਹਿਮਤੀ ਹੋ ਗਈ ਹੈ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਪੇਂਡੂ ਵਿਕਾਸ ‘ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਧਰਨੇ ‘ਚ ਪੁੱਜੇ | ਉੱਥੇ ਉਨ੍ਹਾਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਦੀ ਜਾਣਕਾਰੀ ਦਿੱਤੀ ਹੈ। ਜਿਸ ਲਈ ਕਿਸਾਨ ਆਗੂਆਂ ਨੇ ਵੀ ਹਾਮੀ ਭਰੀ। ਇਸ ਤੋਂ ਬਾਅਦ ਮੁਹਾਲੀ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਅਜੇ ਵੀ ਮੋਰਚਾ ਮੁਲਤਵੀ ਕਰ ਰਹੇ ਹਨ। ਜੇਕਰ ਦੁਬਾਰਾ ਕੋਈ ਸਮੱਸਿਆ ਆਈ ਤਾਂ ਫਿਰ ਤੋਂ ਮੋਰਚਾ ਲਾਇਆ ਜਾਵੇਗਾ।
ਇਨ੍ਹਾਂ ਮੰਗਾਂ ‘ਤੇ ਬਣੀ ਸਹਿਮਤੀ
ਹੁਣ ਝੋਨੇ ਦੀ ਬਿਜਾਈ ਲਈ ਪੂਰੇ ਪੰਜਾਬ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜ਼ੋਨ ਕਿਸਾਨ ਆਗੂ ਬਣਾ ਕੇ ਦੇਣਗੇ। 14 ਅਤੇ 17 ਜੂਨ ਨੂੰ ਬਿਜਾਈ ਸ਼ੁਰੂ ਕੀਤੀ ਜਾਵੇਗੀ। ਸਰਹੱਦ ਪਾਰ ਦੇ ਕਿਸਾਨ 10 ਜੂਨ ਤੋਂ ਬਾਅਦ ਝੋਨਾ ਲਗਾ ਸਕਣਗੇ। 3 ਦਿਨ ਪਹਿਲਾਂ ਤੋਂ ਬਿਜਲੀ ਆਉਣੀ ਸ਼ੁਰੂ ਹੋ ਜਾਵੇਗੀ।
ਮੂੰਗੀ ‘ਤੇ MSP ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਬਾਸਮਤੀ ਅਤੇ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਰਹੇ ਹਨ। ਮੱਕੀ ‘ਤੇ ਮਾਨ, ਸਰਕਾਰ ਹਰ ਹਾਲਤ ‘ਚ MSP ਦੇਵੇਗੀ।
ਕਣਕ ਦੇ ਬੋਨਸ ਲਈ ਵੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਕਿਸਾਨ 500 ਰੁਪਏ ਪ੍ਰਤੀ ਏਕੜ ਬੋਨਸ ਦੀ ਮੰਗ ਕਰ ਰਹੇ ਹਨ।
ਪੰਚਾਇਤੀ ਜ਼ਮੀਨਾਂ ਸਬੰਧੀ 23 ਮਈ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਰਨਗੇ।
ਪੰਜਾਬ ਸਰਕਾਰ ਦੇ ਅਧਿਕਾਰੀ ਕਰਜ਼ਾ ਕੁਰਕੀ ਅਤੇ ਵਾਰੰਟਾਂ ਲਈ ਕਿਸਾਨਾਂ ਕੋਲ ਨਹੀਂ ਜਾਣਗੇ।