ਕਿਸਾਨ ਜਥੇਬੰਦੀਆਂ ਦੀ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਦੇ ਚੱਲਦਿਆਂ ਜਥੇਬੰਦੀਆਂ ਨੇ 17 ਮਈ ਨੂੰ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਬਿਜਲੀ ਮੰਤਰੀ ਦੇ ਨਾਲ ਬੈਠਕ ਹੋਈ ਪਰ ਬੈਠਕ ‘ਚ ਜਿਸ ਤਰ੍ਹਾਂ ਮੰਗਾਂ ਰੱਖੀਆਂ ਗਈਆਂ, ਉਸ ‘ਚ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆਈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨਾਂ ਲਾਉਣ ਬਾਰੇ ਐਲਾਨਿਆ ਫਾਰਮੂਲਾ ਬਿਲਕੁਲ ਮਨਜੂਰ ਨਹੀਂ ਹੈ। ਜਥੇਬੰਦੀਆਂ ਨੇ 17 ਮਈ ਨੂੰ ਚੰਡੀਗੜ੍ਹ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਅੱਗੇ 25 ਮੰਗਾਂ ਰੱਖੀਆਂ ਗਈਆਂ ਸਨ। ਸਰਕਾਰ ਨਾਲ ਜਿਆਦਾਤਰ ਮੰਗਾਂ ਉਤੇ ਸਹਿਮਤ ਵੀ ਹੋ ਗਈ ਪਰ ਜੋ ਦੋ-ਚਾਰ ਜ਼ਰੂਰੀ ਮੰਗਾਂ ਹਨ, ਉਨ੍ਹਾਂ ਤੋਂ ਸਰਕਾਰ ਸਾਫ ਪੱਲਾ ਝਾੜ ਗਈ।