ਨਿਊਜ਼ੀਲੈਂਡ ਦਾ ਸਿਹਤ ਵਿਭਾਗ ਲੰਮੇ ਸਮੇਂ ਤੋਂ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ। ਪਰ ਹੁਣ ਇਹ ਸੰਕਟ ਲੋਕਾਂ ਦੀ ਜਾਨ ‘ਤੇ ਭਾਰੀ ਪੈ ਰਿਹਾ ਹੈ। ਤਾਜ਼ਾ ਮਾਮਲਾ ਫਾਰ ਨਾਰਥ ਦੇ ਇਲਾਕਿਆਂ ਨਾਲ ਜੁੜਿਆ ਹੈ ਜਿੱਥੇ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਿਆ ਤਾ ਉਨ੍ਹਾਂ ਦੀ ਮੌਤ ਹੋ ਵੀ ਹੋ ਸਕਦੀ ਹੈ। ਇਸ ਗੱਲ ਦਾ ਖੁਲਾਸਾ ਸੀਨੀਅਰ ਕਲੀਨਿਕਲ ਮੈਨੇਜਰ ਵੱਲੋਂ ਸਟਾਫ ਨੂੰ ਭੇਜੀ ਹੋਈ ਈਮੇਲ ਤੋਂ ਹੋਇਆ ਹੈ,ਆਰ ਐਨ ਜੈਡ ਵੱਲੋਂ ਇਸ ਲੀਕ ਰਿਪੋਰਟ ਨੂੰ ਸਾਂਝਾ ਕੀਤਾ ਗਿਆ ਹੈ। ਈਮੇਲ ‘ਚ ਕਿਹਾ ਗਿਆ ਹੈ ਕਿ ਕਈ ਹਾਈ ਰਿਸਕ ਏਰੀਏ ਹਨ, ਜਿਨ੍ਹਾਂ ‘ਚ ਡਾਰਜਵਿਲੇ ਹਸਪਤਾਲ ਵੀ ਸ਼ਾਮਿਲ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉੱਥੇ ਰਾਤ ਭਰ ਓਨਸਾਈਟ ਡਾਕਟਰਾਂ ਦੀ ਥਾਂ ਟੈਲੀਹੈਲਥ ਸਰਵਿਸ ਸੇਵਾਵਾਂ ਨਿਭਾਅ ਰਹੇ ਹਨ ਅਤੇ ਇਹ ਸਿਰਫ ਡਾਕਟਰਾਂ ਦੀ ਘਾਟ ਦਾ ਨਤੀਜਾ ਹੈ। ਜੇਕਰ ਕੋਈ ਐਮਰਜੈਂਸੀ ਕੇਸ ਆਉਂਦਾ ਹੈ ਤੇ ਉਸ ਮਰੀਜ਼ ਨੂੰ ਸਮੇਂ ਸਿਰ ਸਹੀ ਇਲਾਜ਼ ਨਹੀਂ ਮਿਲਦਾ ਤਾਂ ਉਸਦੀ ਮੌਤ ਵੀ ਹੋ ਸਕਦੀ ਹੈ।
