ਸਿੰਗਰਾਂ ਦੇ ਲਾਈਵ ਸ਼ੋਅ ‘ਚ ਹੰਗਾਮੇ ਦੀਆਂ ਖਬਰਾਂ ਤਾਂ ਹੁਣ ਆਮ ਹੀ ਹੋ ਗਈਆਂ ਨੇ ਆਏ ਦਿਨ ਹੀ ਕਿਸੇ ਦਾ ਕਿਸੇ ਸਿੰਗਰ ਦੇ ਸ਼ੋਅ ‘ਚ ਹੰਗਾਮਾ ਹੁੰਦਾ ਹੈ, ਹੁਣ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਪੰਜਾਬੀ ਗਾਇਕ ਕਾਕੇ ਦੇ live ਸ਼ੋਅ ‘ਚ ਹੰਗਾਮਾ ਹੋਇਆ ਹੈ, ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਵੀਆਈਪੀ ਗੈਲਰੀ ‘ਚ ਪਹੁੰਚ ਕੇ ਹੰਗਾਮਾ ਕੀਤਾ ਹੈ, ਇੰਨ੍ਹਾਂ ਹੀ ਨਹੀਂ ਪ੍ਰਸੰਸਕਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਇਸੇ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਹਾਲ ਵਿੱਚ ਹੀ ਪਟਾਕੇ ਚਲਾ ਦਿੱਤੇ ਜਿਸ ਕਾਰਨ ਹਫੜਾ-ਦਫੜੀ ਮੱਚ ਗਈ।
ਇਸ ਦੌਰਾਨ ਔਰਤਾਂ ਵੀ ਇੰਨ੍ਹਾਂ ਹੁੜਦੰਗੀਆਂ ਦੇ ਵਿੱਚ ਫਸ ਗਈਆਂ ਜਿਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਉਥੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਪੁਲਿਸ ਨੇ ਹੰਗਾਮਾ ਕਰ ਰਹੇ ਨੌਜਵਾਨਾਂ ‘ਤੇ ਲਾਠੀਚਾਰਜ ਵੀ ਕੀਤਾ। ਇਸ ਲਾਠੀਚਾਰਜ ਦਾ ਕੋਈ ਜਿਆਦਾ ਅਸਰ ਨਹੀਂ ਦਿਖਿਆ, ਇਸ ਮਗਰੋਂ ਮੁੰਡਿਆਂ ਨੇ ਕੁਰਸੀਆਂ ‘ਤੇ ਚੜ੍ਹ ਕੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਹੰਗਾਮਾ ਕਰ ਰਹੇ ਨੌਜਵਾਨਾਂ ਦਾ ਰਵੱਈਆ ਦੇਖ ਜਿੱਥੇ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ ਓਥੇ ਹੀ ਪੁਲਿਸ ਨੇ ਲਾਠੀਚਾਰਜ ਮਗਰੋਂ ਤਿੰਨ-ਚਾਰ ਨੌਜਵਾਨਾਂ ਨੂੰ ਫੜ ਆਪਣੀ ਕਾਰ ਚ ਬਿਠਾ ਲਿਆ। ਇਸ ਤੋਂ ਬਾਅਦ ਹਰਿਆਣਾ ਸੈਰ ਸਪਾਟਾ ਵਿਭਾਗ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਫਲੇਮਿੰਗੋ ਕਲੱਬ ਚੱਲ ਰਹੇ ਇਸ ਪ੍ਰੋਗਰਾਮ ਨੂੰ ਪ੍ਰਬੰਧਕਾਂ ਨੇ ਰੱਦ ਕਰ ਦਿੱਤਾ। ਹਾਲਾਂਕਿ ਇਹ ਪ੍ਰੋਗਰਾਮ ਰਾਤ ਕਰੀਬ 10 ਵਜੇ ਤੱਕ ਜਾਰੀ ਰਹਿਣਾ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ।fans-broke-chairs-in-the-performance-of-punjabi-singer-kaka