ਭਾਰਤੀ ਯੂਟਿਊਬਰ ਬਿੰਦਾਸ ਕਾਵਿਆ ਲਾਪਤਾ ਹੋ ਗਈ ਸੀ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ਅਤੇ ਪੁਲਿਸ ਦੋਵਾਂ ਤੋਂ ਮਦਦ ਮੰਗੀ ਸੀ ਪਰ ਹੁਣ ਕਾਵਿਆ ਨੂੰ ਲੱਭ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਉਸ ਦੇ ਮਾਤਾ-ਪਿਤਾ ਨੇ ਵੀਡੀਓ ਰਾਹੀਂ ਕੀਤੀ ਹੈ। ਵੀਡੀਓ ‘ਚ ਕਾਵਿਆ ਦੇ ਪਿਤਾ ਨੇ ਦੱਸਿਆ ਕਿ ਯੂਟਿਊਬਰ ਉਨ੍ਹਾਂ ਤੋਂ ਗੁੱਸੇ ਹੋ ਕੇ ਲਖਨਊ ਜਾ ਰਹੀ ਸੀ। ਹਾਲਾਂਕਿ ਪੁਲਿਸ ਨੇ ਕਾਵਿਆ ਨੂੰ ਇਟਾਰਸੀ ਤੋਂ ਲੱਭ ਲਿਆ ਹੈ। ਦਰਅਸਲ 9 ਸਤੰਬਰ ਨੂੰ ਕਾਵਿਆ ਦੇ ਮਾਤਾ-ਪਿਤਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਲਾਪਤਾ ਹੋ ਗਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ‘ਚ ਆ ਗਿਆ ਸੀ।
ਸੋਸ਼ਲ ਮੀਡੀਆ ‘ਤੇ ਜ਼ਿਆਦਾਤਰ ਪ੍ਰਸ਼ੰਸਕ ਕਾਵਿਆ ਨੂੰ ਉਸ ਦੇ ਯੂਟਿਊਬ ਚੈਨਲ ‘ਬਿੰਦਾਸ ਕਾਵਿਆ’ ਕਾਰਨ ਪਛਾਣਦੇ ਹਨ। ਤੁਹਾਨੂੰ ਦੱਸ ਦੇਈਏ ਕਿ YouTuber ਆਪਣੇ ਗੇਮਿੰਗ ਹੁਨਰ, YouTube ਅਤੇ Tik Tok ਦੇ ਲਿਪ ਸਿੰਕ ਲਈ ਜਾਣੀ ਜਾਂਦੀ ਹੈ। ਉਹ ਔਰੰਗਾਬਾਦ ਦੀ ਰਹਿਣ ਵਾਲੀ ਹੈ ਅਤੇ ਸਿਰਫ 16 ਸਾਲ ਦੀ ਉਮਰ ਵਿੱਚ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਕਾਵਿਆ ਆਪਣੇ ਚੈਨਲ ‘ਤੇ ਵੀਲੌਗ ਚਲਾਉਂਦੀ ਹੈ। ਯੂਟਿਊਬ ‘ਤੇ ਉਸ ਦੇ 1.3 ਮਿਲੀਅਨ ਤੋਂ ਵੱਧ Followers ਹਨ, ਜੋ ਉਸ ਦੇ ਵੀਲੌਗ ਨੂੰ ਪਸੰਦ ਕਰਦੇ ਹਨ। ਕਾਵਿਆ ਨੇ ਆਪਣਾ ਯੂਟਿਊਬ ਚੈਨਲ ਸਾਲ 2017 ਵਿੱਚ ਸ਼ੁਰੂ ਕੀਤਾ ਸੀ, ਕਾਵਿਆ ਦਾ ਚੈਨਲ ਬਹੁਤ ਘੱਟ ਸਮੇਂ ਵਿੱਚ ਤੇਜ਼ੀ ਨਾਲ ਗ੍ਰੋ ਹੋਣਾ ਸ਼ੁਰੂ ਹੋ ਗਿਆ ਸੀ।