ਦੁਨੀਆ ਭਰ ’ਚ ਆਪਣੇ ਗੀਤਾਂ, ਕਾਵਾਲੀ ਤੇ ਗ਼ਜ਼ਲਾਂ ਰਾਹੀਂ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਰਾਹਤ ਫ਼ਤਿਹ ਅਲੀ ਖ਼ਾਨ ਹੁਣ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਪੂਰੀ ਤਰਾਂ ਤਿਆਰ ਹਨ। ਪਰ ਕੀ ਉਨ੍ਹਾਂ ਦੇ ਗੀਤਾਂ ਦਾ ਅਨੰਦ ਮਾਨਣ ਲਈ ਤੁਸੀਂ ਤਿਆਰ ਹੋ? ਤੁਹਾਨੂੰ ਦੱਸ ਦੇਈਏ ਕਿ ਰਾਹਤ ਫ਼ਤਿਹ ਅਲੀ ਖ਼ਾਨ ਜੂਨ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਸ਼ੋਅ ‘ਚ ਸਿਰਫ 10 ਦਿਨ ਬਾਕੀ ਹਨ। ਦੱਸ ਦੇਈਏ ਕਿ ਰਾਹਤ ਫ਼ਤਿਹ ਅਲੀ ਖ਼ਾਨ ਦੇ ਇਸ ਸ਼ੋਅ ਸਬੰਧੀ JK STAR PRODUCTIONS, Khush KW Warring PRODUCTIONS ਅਤੇ DREAMS ENTERTAINMENT, DEV DHINGRA ਅਤੇ ASHRAF & CO LAWYERS ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉੱਥੇ ਹੀ ਰੇਡੀਓ ਸਾਡੇ ਆਲਾ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਲ ਦਾ ਸਭ ਤੋਂ ਵੱਡਾ ਬਾਲੀਵੁੱਡ ਸੰਗੀਤ ਸਮਾਰੋਹ ਹੋਵੇਗਾ!
ਦੱਸ ਦੇਈਏ ਕਿ ਰਾਹਤ ਫ਼ਤਿਹ ਅਲੀ ਖ਼ਾਨ ਦਾ ਸ਼ੋਅ 22 ਜੂਨ ਨੂੰ Trust Arena Auckland ਵਿਖੇ ਹੋਵੇਗਾ ਤੇ ਇਸ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਵੀ ਵਾਜਬ ਰੇਟਾਂ ‘ਤੇ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ KARAM HUNDAL -027 514 6477, KHUSH WARRING – 027 740 0007 ਨਾਲ ਵੀ ਸੰਪਰਕ ਕਰ ਸਕਦੇ ਹੋ।