ਅਕਸਰ ਹੀ ਚੋਰੀ ਦੀ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ। ਉਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਲੁਟੇਰੇ ਇੱਕੋ ਘਰ ‘ਚੋਂ 3 ਕਾਰਾਂ ਤੇ ਹੋਰ ਸਮਾਨ ਚੋਰੀ ਕਰ ਰਫੂ ਚੱਕਰ ਹੋਏ ਨੇ। ਇਹ ਮਾਮਲਾ ਮੈਲਬੋਰਨ ਦੇ ਵੇਰਨਡਾਈਟ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਚੋਰੀ ਦੇ ਸਮੇਂ ਘਰ ‘ਚ 7 ਪਰਿਵਾਰਿਕ ਮੈਂਬਰ ਵੀ ਸਨ। ਗੱਡੀਆਂ ਦੇ ਨਾਲ ਲੈਪਟੋਪ, ਜਿਊਲਰੀ ਤੇ ਹੋਰ ਸਮਾਨ ਵੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ।