ਇੱਕ ਪੰਜਾਬੀ ਪਰਿਵਾਰ ਦੇ ਘਰ ‘ਤੇ 2 ਵਾਰ ਗੋਲੀਆਂ ਚਲਾਉਣ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਗੋਲੀਆਂ ਚਲਾਉਣ ਦੀਆਂ ਇਹ ਘਟਨਾਵਾਂ 2 ਹਫਤਿਆਂ ਦੇ ਵਿੱਚ 2 ਵਾਰ ਸਾਹਮਣੇ ਆਈਆਂ ਹਨ ਤੇ ਅਜੇ ਤੱਕ ਦੋਸ਼ੀ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। ਦੱਸ ਦੇਈਏ ਇਹ ਘਟਨਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਸਾਹਮਣੇ ਆਈ ਹੈ। ਪਰਿਵਾਰ ‘ਚ ਇਸ ਸਮੇਂ ਦਹਿਸ਼ਤ ਮਾਹੌਲ ਹੈ ਅਤੇ ਡਰਿਆ ਹੋਇਆ ਕਿ ਪਤਾ ਨਹੀਂ ਕਦੋਂ ਫਿਰ ਇੰਝ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਜਾਣ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਘਰ ‘ਤੇ ਗਲਤੀ ਨਾਲ ਗੋਲੀਆਂ ਚੱਲੀਆਂ ਹਨ ਇਹ ਪਰਿਵਾਰ ਹਮਲਾਵਰਾਂ ਦਾ ਨਿਸ਼ਾਨਾ ਨਹੀਂ ਸੀ ਪੁਲਿਸ ਨੇ ਇਸ ਮਾਮਲੇ ਸਬੰਧੀ ਇੱਕ ਸ਼ੱਕੀ ਤੇ ਲਵਾਰਿਸ ਗੱਡੀ ਬਰਾਮਦ ਕੀਤੀ ਹੈ ਪਰ ਹਮਲਾਵਰਾਂ ਦਾ ਆਏ ਤੱਕ ਕੋਈ ਸੁਰਾਗ ਨਹੀਂ ਮਿਲਿਆ।
