ਬੁੱਧਵਾਰ ਨੂੰ ਫਾਇਰ ਐਂਡ ਐਮਰਜੈਂਸੀ ਦੇ ਕਰਮਚਾਰੀਆਂ ਨੂੰ ਓਦੋਂ ਭਾਜੜਾਂ ਪੈ ਗਈਆਂ ਜਦੋਂ ਉਨ੍ਹਾਂ ਨੂੰ ਆਕਲੈਂਡ ਦੇ ਹਸਪਤਾਲ ‘ਚ ਗੈਸ ਲੀਕ ਹੋਣ ਦੀ ਸੂਚਨਾ ਦਿੱਤੀ ਗਈ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਇੱਥੇ ਗੈਸ ਲੀਕ ਹੋਣ ਦੀ ਕੋਈ ਘਟਨਾ ਨਹੀਂ ਵਾਪਰੀ ਸੀ। ਦਰਅਸਲ ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਜਨਤਾ ਦੇ ਇੱਕ ਮੈਂਬਰ ਨੇ ਬੁੱਧਵਾਰ ਨੂੰ ਦੁਪਹਿਰ ਤੋਂ ਪਹਿਲਾਂ ਗ੍ਰਾਫਟਨ ਦੇ ਹਸਪਤਾਲ ਵਿੱਚ ਗੈਸ ਦੀ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ। ਇਕ ਬੁਲਾਰੇ ਨੇ ਦੱਸਿਆ ਕਿ ਸਾਵਧਾਨੀ ਵਜੋਂ 10 ਫਾਇਰ ਟਰੱਕਾਂ ਨੂੰ ਹਸਪਤਾਲ ਭੇਜਿਆ ਗਿਆ ਸੀ। ਪਰ ਚਾਲਕ ਦਲ ਕੋਈ ਲੀਕ ਲੱਭਣ ਵਿੱਚ ਅਸਮਰੱਥ ਸਨ ਯਾਨੀ ਕਿ ਇੱਥੇ ਅਜਿਹਾ ਕੋਈ ਖ਼ਤਰਾ ਨਹੀਂ ਸੀ। ਆਕਲੈਂਡ ਹਸਪਤਾਲ ਦੇ ਹਰ ਕਮਰੇ, ਹਰ ਕੋਰੀਡੋਰ, ਹਰ ਨੁੱਕਰ ਅਤੇ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ।
