ਸੋਸ਼ਲ ਮੀਡੀਆ ‘ਤੇ ਸਰਗਰਮ ਲੋਕਾਂ ਲਈ ਇੱਕ ਵੱਡੀ ਖਬਰ ਹੈ। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣਾ ਨਾਂ ਬਦਲ ਕੇ ‘ਮੇਟਾ’ (Meta ) ਕਰ ਦਿੱਤਾ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਕਿਹਾ ਕਿ ਭਵਿੱਖ ਲਈ ਡਿਜੀਟਲ ਬਦਲਾਅ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਉਨ੍ਹਾਂ ਦੀ ਕੰਪਨੀ ਹੁਣ ‘ਮੇਟਾ’ ਦੇ ਨਵੇਂ ਨਾਂ ਨਾਲ ਜਾਣੀ ਜਾਵੇਗੀ। ਜ਼ੁਕਰਬਰਗ ਇਸਨੂੰ “ਮੈਟਾਵਰਸ” ਕਹਿੰਦੇ ਹਨ। ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਇਹ ਫੇਸਬੁੱਕ ਪੇਪਰਸ ਤੋਂ ਦਸਤਾਵੇਜ਼ ਦੇ ਲੀਕ ਹੋਣ ਦੇ ਵਿਵਾਦ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।
ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਅਗਲੇ ਦਹਾਕੇ ਦੇ ਅੰਦਰ ਮੇਟਾਵਰਸ ਇੱਕ ਅਰਬ ਲੋਕਾਂ ਤੱਕ ਪਹੁੰਚ ਜਾਵੇਗਾ। ਜ਼ੁਕਰਬਰਗ ਦਾ ਕਹਿਣਾ ਹੈ ਕਿ ‘ਮੈਟਾਵਰਸ’ ਇੱਕ ਅਜਿਹਾ ਪਲੇਟਫਾਰਮ ਹੋਵੇਗਾ ਜਿਸ ‘ਤੇ ਲੋਕ ਸੰਚਾਰ ਕਰ ਸਕਣਗੇ ਅਤੇ ਉਤਪਾਦ ਅਤੇ ਸਮੱਗਰੀ ਬਣਾਉਣ ਲਈ ਕੰਮ ਕਰ ਸਕਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਇੱਕ ਨਵਾਂ ਪਲੇਟਫਾਰਮ ਹੋਵੇਗਾ ਜੋ ਸਿਰਜਣਹਾਰਾਂ ਲਈ “ਲੱਖਾਂ” ਨੌਕਰੀਆਂ ਪੈਦਾ ਕਰੇਗਾ।