[gtranslate]

Breaking : F1 ਚੈਂਪੀਅਨ ਸੇਬੇਸਟਿਅਨ ਵੇਟਲ ਨੇ ਕੀਤਾ ਸੰਨਿਆਸ ਦਾ ਐਲਾਨ

f1 champion sebastian vettel announces retirement

ਜਰਮਨੀ ਦੇ ਫਾਰਮੂਲਾ ਵਨ ਕਿੰਗ ਸੇਬੇਸਟੀਅਨ ਵੇਟਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਇਸ ਸਮੇਂ ਐਸਟਨ ਮਾਰਟਿਨ ਦਾ ਡਰਾਈਵਰ ਹੈ। ਚਾਰ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਸੇਬੇਸਟੀਅਨ 2022 ਸੀਜ਼ਨ ਦੇ ਅੰਤ ਵਿੱਚ ਸੰਨਿਆਸ ਲੈ ਲੈਣਗੇ। ਇਸ ਸੀਜ਼ਨ ‘ਚ ਉਹ ਆਖਰੀ ਵਾਰ ਆਪਣੀ ਐੱਫ ਵਨ ਨਾਲ ਰੇਸਿੰਗ ਟਰੈਕ ‘ਤੇ ਨਜ਼ਰ ਆਉਣਗੇ। ਉਹ ਆਪਣੇ ਕਰੀਅਰ ਦੌਰਾਨ 53 ਵਾਰ ਰੇਸਿੰਗ ਟਰੈਕ ‘ਤੇ ਜਿੱਤ ਹਾਸਿਲ ਕਰ ਚੁੱਕਾ ਹੈ। ਸੇਬੇਸਟੀਅਨ ਨੇ ਸਾਲ 2007 ‘ਚ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਆਪਣੀ ਤਾਕਤ ਦਿਖਾਈ।

ਸੇਬੇਸਟੀਅਨ ਫਾਰਮੂਲਾ ਵਨ ਦੀ ਦੁਨੀਆ ਦੇ ਸਭ ਤੋਂ ਵਧੀਆ ਰੇਸਰਾਂ ਵਿੱਚੋਂ ਇੱਕ ਹੈ। ਗ੍ਰਾਂ ਪ੍ਰੀ ਜਿੱਤ ਦੇ ਮਾਮਲੇ ਵਿੱਚ ਉਹ ਤੀਜੇ ਸਥਾਨ ‘ਤੇ ਹੈ। ਉਸ ਨੇ ਹੁਣ ਤੱਕ 53 ਮੈਚ ਜਿੱਤੇ ਹਨ। ਜਦਕਿ ਲੁਈਸ ਹੈਮਿਲਟਨ ਇਸ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ। ਉਸ ਨੇ 103 ਮੈਚ ਜਿੱਤੇ ਹਨ। ਦੂਜੇ ਪਾਸੇ ਮਾਈਕਲ ਸ਼ੂਮਾਕਰ ਇਸ ਮਾਮਲੇ ‘ਚ 91 ਜਿੱਤਾਂ ਨਾਲ ਦੂਜੇ ਸਥਾਨ ‘ਤੇ ਹਨ। ਸੇਬੇਸਟੀਅਨ ਦੀ ਦਿਲਚਸਪ ਗੱਲ ਇਹ ਹੈ ਕਿ ਉਹ ਚਾਰ ਵਾਰ ਫਾਰਮੂਲਾ ਵਨ ਦਾ ਚੈਂਪੀਅਨ ਰਹਿ ਚੁੱਕਾ ਹੈ। ਉਹ 2010 ਤੋਂ 2013 ਤੱਕ ਚੈਂਪੀਅਨ ਰਿਹਾ। ਸੇਬੇਸਟੀਅਨ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਤੋਂ ਬਾਅਦ ਕਿਹਾ, ”ਮੈਂ ਪਿਛਲੇ 15 ਸਾਲਾਂ ਦੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਲੋਕਾਂ ਨਾਲ ਕੰਮ ਕੀਤਾ ਹੈ। ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਪਿਛਲੇ ਦੋ ਸਾਲਾਂ ਤੋਂ ਐਸਟਨ ਮਾਰਟਿਨ ਡਰਾਈਵਰ ਰਿਹਾ ਹਾਂ। ਹਾਲਾਂਕਿ, ਸਾਨੂੰ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ।”

Leave a Reply

Your email address will not be published. Required fields are marked *