ਇਸ ਸਮੇਂ ਅਫਗਾਨਿਸਤਾਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਖੈਰ ਖਾਨਾ ਇਲਾਕੇ ਦੀ ਮਸਜਿਦ ‘ਚ ਉਸ ਸਮੇਂ ਧਮਾਕਾ ਹੋਇਆ ਜਦੋਂ ਲੋਕ ਮਗਰੀਬ ਦੀ ਨਮਾਜ਼ ਅਦਾ ਕਰ ਰਹੇ ਸਨ। ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਬੁਲ ਦੇ ਪੀਡੀ 17 ਦੀ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲ ਇਲਾਕੇ ‘ਚ ਪਹੁੰਚ ਗਏ ਹਨ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਧਮਾਕੇ ਵਿੱਚ ਮਸਜਿਦ ਦੇ ਇਮਾਮ ਮੌਲਵੀ ਅਮੀਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਸੀ।