ਆਕਲੈਂਡ ਦੇ ਉਪਨਗਰ ਪਾਪਾਟੋਏਟੋਏ ਵਿੱਚ ਇੱਕ ਉਦਯੋਗਿਕ ਸਾਈਟ ‘ਤੇ ਸ਼ਨੀਵਾਰ ਨੂੰ ਇੱਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਹਾਦਸੇ ਦੌਰਾਨ ਇੱਕ ਵਿਅਕਤੀ ਵੀ ਜ਼ਖਮੀ ਹੋਇਆ ਹੈ। ਸ਼ਨੀਵਾਰ ਦੁਪਹਿਰ 2 ਵਜੇ ਦੇ ਕਰੀਬ ਗੈਸ ਸਿਲੰਡਰ ਅਤੇ ਫੋਰਕਲਿਫਟ ਦੇ ਇੱਕ ਬੈਂਕ ਵਿੱਚ ਅੱਗ ਲੱਗਣ ਦੀ ਸੂਚਨਾ ਫਾਇਰ ਅਤੇ ਐਮਰਜੈਂਸੀ ਵਿਭਾਗ ਨੂੰ ਦਿੱਤੀ ਗਈ ਸੀ। ਇਸ ਦੌਰਾਨ ਤੀਹ ਫਾਇਰਫਾਈਟਰਜ਼, ਪੰਜ ਫਾਇਰ ਟਰੱਕ, ਪੌੜੀ ਵਾਲੇ ਟਰੱਕ ਅਤੇ ਵਿਸ਼ੇਸ਼ ਖਤਰਨਾਕ ਸਮੱਗਰੀ ਯੂਨਿਟ ਨੇ ਅੱਗ ਬੁਝਾਈ ਸੀ। ਉੱਥੇ ਹੀ ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਅਕਤੀ ਕਿੰਨਾ ਗੰਭੀਰ ਜ਼ਖਮੀ ਹੈ। ਫਿਲਹਾਲ ਅੱਗ ਨੂੰ ਅਜੇ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਸੀ।
