ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਸ਼੍ਰੇਣੀ ਵਾਲਿਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੈਬਿਨੇਟ ਵੱਲੋਂ ਜਾਰੀ ਕੀਤੇ ਗਏ ਡਾਕੂਮੈਂਟ ‘ਚ ਸਪਸ਼ਟ ਕੀਤਾ ਗਿਆ ਹੈ ਕਿ ਜੋ ਵੀ ਪ੍ਰਵਾਸੀ ਨਿਊਜ਼ੀਲੈਂਡ ‘ਚ ਪੈਸੇ ਦੇ ਕੇ ਵਰਕ ਵੀਜਾ ‘ਤੇ ਆਏ ਹਨ, ਉਨ੍ਹਾਂ ਨੂੰ ਇੱਥੇ ਆਕੇ ਜੋਬ ਨਹੀਂ ਮਿਲੀ ਤਾਂ ਉਨ੍ਹਾਂ ਉਹ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। ਅਹਿਮ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ AEWV ਸ਼੍ਰੇਣੀ ਤਹਿਤ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਸਨ। ਦੱਸ ਦੇਈਏ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮਨਿਸਟਰ ਨੇ ਕਿਹਾ ਸੀ ਕਿ ਇਸ ਵੀਜੇ ਦੀ ਮਿਆਦ ਘਟਾਕੇ 6 ਮਹੀਨੇ ਕਰ ਦਿੱਤੀ ਗਈ ਹੈ। ਬੀਤੇ ਵਿੱਤੀ ਸਾਲ ਦੌਰਾਨ ਇਸ ਸ਼੍ਰੇਣੀ ਦੇ 2000 ਵੀਜੇ ਜਾਰੀ ਹੋਏ ਸਨ, ਜਦਕਿ ਇਸ ਸਾਲ ਹੁਣ ਤੱਕ 200 ਵੀਜੇ ਜਾਰੀ ਹੋਏ ਹਨ।