[gtranslate]

ਸੁਖਬੀਰ ਬਾਦਲ ਬੋਲੇ, ‘ਬੈਨ ਹੋਣੇ ਚਾਹੀਦੇ ਨੇ ‘EXIT POLLS ਤੇ ਹਰਸਿਮਰਤ ਬਾਦਲ ਨੇ ਕਿਹਾ – ਵੱਡੇ ਬਹੁਮਤ ਨਾਲ ਸਾਡੀ ਬਣੇਗੀ ਸਰਕਾਰ’

exit poll not trustworthy

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕੀਤੇ ਗਏ ਹਨ ਜਿਨ੍ਹਾਂ ‘ਤੇ ਹੁਣ ਪਾਰਟੀਆਂ ਦੇ ਆਗੂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਈ ਵੀ ਪੰਜਾਬੀ ਐਗਜ਼ਿਟ ਪੋਲ ‘ਤੇ ਵਿਸ਼ਵਾਸ ਨਹੀਂ ਕਰਦਾ। ਸੁਖਬੀਰ ਬਾਦਲ ਨੇ ਕਿਹਾ ਕਿ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ‘ਤੇ ਰੋਕ ਲੱਗਣੀ ਚਾਹੀਦੀ ਹੈ। ਚੋਣ ਕਮਿਸ਼ਨ ਇਸ ਗੱਲ ‘ਤੇ ਨਜ਼ਰ ਰੱਖਦਾ ਹੈ ਕਿ ਵੋਟਰ ਕਿਸੇ ਵੀ ਤਰ੍ਹਾਂ ਨਾਲ ਕਿਸੇ ਪਾਰਟੀ ਤੋਂ ਪ੍ਰਭਾਵਿਤ ਨਾ ਹੋਣ ਪਰ ਫਿਰ ਵੀ ਕੁਝ ਪਾਰਟੀਆਂ ਗਲਤ ਕੰਮ ਕਰ ਰਹੀਆਂ ਹਨ। ਕਈ ਵਾਰ ਐਗਜ਼ਿਟ ਪੋਲ ਅਤੇ ਨਤੀਜਿਆਂ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ।

ਆਮ ਆਦਮੀ ਪਾਰਟੀ ਪੈਸੇ ਦਾ ਗਲਤ ਇਸਤੇਮਾਲ ਕਰਤੇ ਹੋਏ ਇਸ ਸਮੇਂ ਅਜਿਹਾ ਹੀ ਕਰ ਰਹੀ ਹੈ। ਪੱਛਮੀ ਬੰਗਾਲ ਨੂੰ ਹੀ ਦੇਖ ਲਓ ਤੇ ਮਮਤਾ ਬੈਰਜੀ ਨੇ ਸਰਕਾਰ ਬਣਾ ਲਈ। ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸਨ ਪਰ ਨਤੀਜਿਆਂ ਵਿਚ 20 ਹੀ ਮਿਲੀਆਂ। ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਬਸਪਾ ਆਪਣੇ ਦਮ ’ਤੇ ਸਰਕਾਰ ਬਣਾਉਣਗੇ। ਉਨ੍ਹਾਂ ਕੋਲ ਜੋ ਫੀਡ ਬੈਕ ਹੈ, ਉਸ ਵਿਚ ਅਸੀਂ ਜਿੱਤ ਰਹੇ ਹਾਂ।

Leave a Reply

Your email address will not be published. Required fields are marked *