[gtranslate]

ਜੇਕਰ ਤੁਸੀ ਵੀ ਹੋ ਗੁੱਟ ਦੇ ਦਰਦ ਤੋਂ ਪਰੇਸ਼ਾਨ ਤਾਂ ਅਪਣਾਓ ਇਹ Exercise, ਮਿਲੇਗਾ ਫ਼ਾਇਦਾ

exercises for wrist pain

ਲਗਭਗ ਸਾਰੇ ਕੰਮਾਂ ਵਿੱਚ ਹੱਥਾਂ ਦਾ ਇਸਤੇਮਾਲ ਹੁੰਦਾ ਹੈ। ਹਰ ਛੋਟੇ ਅਤੇ ਵੱਡੇ ਕੰਮਾਂ ਨੂੰ ਕਰਨ ਲਈ ਹੱਥ (Hands) ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਹੀ ਕਾਰਨ ਹੈ ਕਿ ਕਦੇ-ਕਦੇ ਗੁੱਟ (Wrist) , ਮੋਢੇ (Shoulder) ਜਾਂ ਬਾਂਹ ਵਿੱਚ ਦਰਦ ਹੋਣ ਲੱਗਦਾ ਹੈ। ਕਈ ਵਾਰ ਇੱਕ ਹੀ ਦਸ਼ਾ ਵਿੱਚ ਜ਼ਿਆਦਾ ਸਮਾਂ ਤੱਕ ਮੋਬਾਈਲ (Mobile) ਇਸਤੇਮਾਲ ਕਰਨ ਨਾਲ ਵੀ ਗੁੱਟ ਵਿਚ ਦਰਦ ਹੋਣ ਲੱਗਦਾ ਹੈ। ਹੱਥਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁੱਝ ਐਕਸਰਸਾਈਜ ਜ਼ਰੂਰੀ ਹਨ। ਲੰਮੇ ਸਮੇਂ ਤੋਂ ਕੰਪਿਊਟਰ ਜਾਂ ਲੈਪਟੋਪ ’ਤੇ ਕੰਮ ਕਰਦੇ ਹੋ ਅਤੇ ਨਾਲ-ਨਾਲ ਬਹੁਤ ਜ਼ਿਆਦਾ ਮੋਟਰਸਾਈਕਲ ਚਲਾਉਣ ਵਾਲੇ ਅਤੇ ਜਿੰਮ ’ਚ ਕਸਰਤ ਕਰਨ ਵਾਲਿਆਂ ਦੇ ਗੁੱਟ ’ਚ ਦਰਦ ਜਾਂ ਥਕਾਵਟ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਗੁੱਟਾਂ ਦੀ ਇਹ ਅਸਾਨ ਕਸਰਤ ਕਰ ਸਕਦੇ ਹੋ।

ਆਪਣੇ ਦੋਵੇਂ ਗੁੱਟਾਂ ਨੂੰ ਹੇਠਾਂ ਵੱਲ ਖਿੱਚੋ ਆਪਣੇ ਹੱਥ ਨੂੰ ਅੱਗੇ ਲਿਆ ਕੇ ਸਿੱਧਾ ਕਰੋ ਅਤੇ ਗੁੱਟ ਨੂੰ ਹੇਠਾਂ ਮੋੜੋ ਅਤੇ ਆਪਣੇ ਦੂਜੇ ਹੱਥ ਨਾਲ ਗੁੱਟ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰੋ। ਗੁੱਟ ਨੂੰ ਲਗਭਗ 20 ਤੋਂ 30 ਸਕਿੰਟਾਂ ਤੱਕ ਖਿੱਚਦੇ ਰਹੋ। ਅਜਿਹਾ ਹੀ ਆਪਣੇ ਦੂਜੇ ਹੱਥ ਦੇ ਗੁੱਟ ਨਾਲ ਵੀ ਕਰੋ। ਇਹ ਕਸਰਤ ਤੁਹਾਡੇ ਗੁੱਟ ਦੀਆਂ ਨਸਾਂ ਨੂੰ ਖੋਲ੍ਹਣ ਦਾ ਕੰਮ ਕਰੇਗੀ ਅਤੇ ਗੁੱਟ ਨੂੰ ਆਰਾਮ ਦੇਵੇਗੀ।

ਗੁੱਟ ਨੂੰ ਆਲੇ-ਦੁਆਲੇ ਮੋੜੋ
ਪਹਿਲਾਂ ਮੁੱਠੀ ਬਣਾ ਲਓ। ਇਸ ਤੋਂ ਬਾਅਦ ਆਪਣੇ ਹੱਥ ਨੂੰ ਸਾਹਮਣੇ ਲਿਆਓ ਅਤੇ ਹੌਲੀ-ਹੌਲੀ ਇਸ ਨੂੰ ਆਲੇ-ਦੁਆਲੇ ਘੁਮਾਓ। ਇਸ ਕਸਰਤ ਵਿੱਚ ਤੁਸੀਂ ਪਹਿਲਾਂ ਆਪਣੇ ਗੁੱਟ ਨੂੰ ਇੱਕ ਘੜੀ ਵਾਂਗ ਘੁਮਾਓ, ਫਿਰ ਇਸ ਨੂੰ ਉਲਟਾ ਘੁਮਾਉਣਾ ਸ਼ੁਰੂ ਕਰੋ। ਜਿੰਮ ਜਾਣ ਵਾਲੇ ਲੋਕਾਂ ਨੂੰ ਵੀ ਇਸ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਗੁੱਟਾਂ ਵਿੱਚ ਅਕਸਰ ਦਰਦ ਮਹਿਸੂਸ ਹੁੰਦਾ ਹੈ ਜਾਂ ਗੁੱਟਾਂ ’ਚ ਕਮਜੋਰੀ ਆਉਣ ਲੱਗਦੀ ਹੈ।

ਟੈਨਿਸ ਬਾਲ ਦੀ ਵਰਤੋਂ ਕਰੋ
ਜੇਕਰ ਤੁਸੀਂ ਗੁੱਟ ਵਿੱਚ ਦਰਦ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਟੈਨਿਸ ਬਾਲ ਦੀ ਵਰਤੋਂ ਕਰ ਸਕਦੇ ਹੋ। ਇਸ ਗੇਂਦ ਨੂੰ ਹਥੇਲੀ ’ਚ ਲੈ ਕੇ ਦਬਾਓ। ਇਸ ਨਾਲ ਤੁਹਾਡੀ ਥਕਾਵਟ ਵੀ ਘੱਟ ਹੋਣ ਲੱਗੇਗੀ ਤੇ ਤੁਸੀਂ ਤਰੋਤਾਜਾ ਮਹਿਸੂਸ ਕਰੋਗੇ। ਇਹ ਕਸਰਤ ਤੁਹਾਨੂੰ ਰੋਜਾਨਾ ਕਰਨੀ ਚਾਹੀਦੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਹਰ ਰੋਜ਼ ਕੰਪਿਊਟਰ ਜਾਂ ਲੈਪਟਾਪ ’ਤੇ ਘੰਟਿਆਂ ਕੰਮ ਕਰਨਾ ਪੈਂਦਾ ਹੈ।

Likes:
0 0
Views:
301
Article Categories:
Health

Leave a Reply

Your email address will not be published. Required fields are marked *