ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਭੱਖਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪੁਲਿਸ ਨੇ ਤੜਕਸਾਰ ਉਨ੍ਹਾਂ ਦੇ ਘਰ ਤੋ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਵਿਧਾਇਕ ਨੇ ਐਲਾਨ ਕੀਤਾ ਸੀ ਕਿ ਉਹ ਅੱਜ 11 ਵਜੇ ਐਸਐਸਪੀ ਦਫਤਰ ਫਿਰੋਜੁਪਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾ ਦੇ ਕਾਲੇ ਚਿਠੇ ਖੋਲ੍ਹਣਗੇ। ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫਰੰਸ ਤੋਂ ਬਾਅਦ ਗ੍ਰਿਫਤਾਰੀ ਦੇਣ ਬਾਰੇ ਵੀ ਆਖਿਆ ਸੀ। ਪਰ ਉਸ ਤੋਂ ਪਹਿਲਾ ਹੀ ਇਹ ਵੱਡੀ ਕਾਰਵਾਈ ਹੋਈ ਹੈ।
ਬੀਤੇ ਕੁਝ ਦਿਨ ਪਹਿਲਾ ਕੁਲਬੀਰ ਜੀਰਾ ਨੇ ਬੀਡੀਪੀਓ ਦੇ ਦਫਤਰ ਅੰਦਰ ਆਪਣੇ ਵਰਕਰਾ ਨਾਲ ਧਰਨਾ ਲਾਇਆ ਸੀ । ਜਿਸ ਵਿਚ ਰਾਜਾ ਵੜਿੰਗ, ਸੁਖਜਿਦਰ ਰੰਧਾਵਾ ਵੀ ਪਹੁੰਚੇ ਸਨ ਅਤੇ ਰਾਜਾ ਵੜਿੰਗ ਨੇ ਇਹ ਧਰਨਾ ਚੁਕਵਾਇਆ ਸੀ। ਉਸ ਤੋ ਬਾਅਦ ਪ੍ਰਸ਼ਾਸਨ ਦੇ ਕਹਿਣ ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਹਨਾਂ ਦੇ 70 ਤੋ 80 ਅਣਪਛਾਤੇ ਲੋਕਾ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ।