ਕੀਨੀਆ ਵਿੱਚ ਇੱਕ ਸਾਬਕਾ ਮੀਡੀਆ ਕਾਰਜਕਾਰੀ ਸਮੇਤ ਦੋ ਭਾਰਤੀ ਨਾਗਰਿਕ ਲਾਪਤਾ ਹੋ ਗਏ ਹਨ। ਜਿਸ ਵਿੱਚ ਇੱਕ ਭਾਰਤੀ ਨਾਗਰਿਕ ਅਤੇ ਸਟਾਰ, ਬਾਲਾਜੀ ਟੈਲੀਫਿਲਮਜ਼ ਦੇ ਸਾਬਕਾ ਸੀਓਓ ਜ਼ੁਲਫਿਕਾਰ ਅਹਿਮਦ ਖਾਨ ਦਾ ਨਾਮ ਵੀ ਸ਼ਾਮਿਲ ਹੈ। ਜ਼ੁਲਫਿਕਾਰ ਦੇ ਨਾਲ ਲਾਪਤਾ ਹੋਇਆ ਦੂਜਾ ਵਿਅਕਤੀ ਜਾਇਦ ਸਾਮੀ ਕਿਦਵਈ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਆਖਰੀ ਵਾਰ 24 ਜੁਲਾਈ ਨੂੰ ਦੇਖਿਆ ਗਿਆ ਸੀ। ਉਦੋਂ ਤੋਂ ਲਗਭਗ 3 ਮਹੀਨੇ ਹੋ ਗਏ ਹਨ। ਪਰ ਦੋਵਾਂ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹੁਣ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਸੌਂਪੀ ਗਈ ਇੱਕ ਮੁਢਲੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤਿੰਨਾਂ ਵਿਅਕਤੀਆਂ ਨੂੰ ਆਖਰੀ ਵਾਰ 23 ਜੁਲਾਈ ਦੀ ਰਾਤ ਨੂੰ ਵੈਸਟਲੈਂਡਜ਼, ਨੈਰੋਬੀ ਵਿੱਚ ਇੱਕ ਨਾਈਟ ਕਲੱਬ ਵਿੱਚ ਦੇਖਿਆ ਗਿਆ ਸੀ। ਹੁਣ ਲਾਪਤਾ ਲੋਕਾਂ ਦੇ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਰਤਣ ਵਿੱਚ ਮਦਦ ਕਰਨ।
ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੀਨੀਆ ‘ਚ ਜੁਲਾਈ ਤੋਂ ਦੋ ਭਾਰਤੀ ਲਾਪਤਾ ਹਨ। ਭਾਰਤ ਇਸ ਮਾਮਲੇ ਨੂੰ ਲੈ ਕੇ ਕੀਨੀਆ ਸਰਕਾਰ ਨਾਲ ਗੱਲ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਮੁਤਾਬਿਕ ਲਾਪਤਾ ਭਾਰਤੀਆਂ ਦੀ ਪਛਾਣ ਜ਼ੁਲਫਿਕਾਰ ਅਹਿਮਦ ਖਾਨ ਅਤੇ ਜਾਏਦ ਸਾਮੀ ਕਿਦਵਈ ਵਜੋਂ ਹੋਈ ਹੈ।