ਨਿਊਜ਼ੀਲੈਂਡ ਦੇ ਸਭ ਤੋਂ ਪੁਰਾਣੇ ਚੱਲ ਰਹੇ ਸਿਨੇਮਾ ਦੀ ਇਮਾਰਤ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਦੁਪਹਿਰ ਨੂੰ ਐਮਰਜੈਂਸੀ ਸੇਵਾਵਾਂ ਨੇ ਇਤਿਹਾਸਕ ਸੈਂਟਰਲ ਓਟੈਗੋ ਇਮਾਰਤ ‘ਚ ਅੱਗ ਨਾਲ ਨਜਿੱਠਣ ਲਈ ਨੇੜਲੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਹੈ। ਦੱਸ ਦੇਈਏ ਇਹ ਨਿਊਜ਼ੀਲੈਂਡ ਦਾ ਸਭ ਤੋਂ ਪੁਰਾਣਾ ਸੰਚਾਲਨ ਸਿਨੇਮਾ ਹੈ। ਸੈਂਟਰਲ ਓਟੈਗੋ ਦੇ ਮੇਅਰ ਤਾਮਾਹ ਐਲੀ ਨੇ ਦੱਸਿਆ ਕਿ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਰਹਿਣ ਕਾਰਨ ਇੱਕ ਹੋਟਲ ਅਤੇ “ਉਸ ਖੇਤਰ ਵਿੱਚ ਇੱਕ ਹੋਰ ਇਮਾਰਤ ਜਿੱਥੇ ਲੋਕ ਅੰਦਰ ਸਨ” ਨੂੰ ਖਾਲੀ ਕਰਵਾ ਲਿਆ ਗਿਆ ਹੈ। ਫਾਇਰ ਐਂਡ ਐਮਰਜੈਂਸੀ ਐਨਜ਼ੈਡ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11.48 ਵਜੇ ਦੇ ਕਰੀਬ ਰੌਕਸਬਰਗ ਟਾਊਨ ਹਾਲ ਵਿੱਚ ਅੱਗ ਲੱਗਣ ਬਾਰੇ ਇੱਕ ਕਾਲ ਆਈ ਸੀ। ਸਿਨੇਮਾ 11 ਦਸੰਬਰ, 1897 ਨੂੰ ਖੋਲ੍ਹਿਆ ਗਿਆ ਸੀ ਅਤੇ ਇਸ ਵਿੱਚ 258 ਵਿਅਕਤੀ ਬੈਠ ਸਕਦੇ ਹਨ।