ਸੋਮਵਾਰ ਨੂੰ ਨੈਲਸਨ ਦੇ ਕਈ ਸਕੂਲਾਂ ਨੂੰ ਧਮਕੀ ਭਰੀਆਂ ਈਮੇਲਾਂ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁਝ ਸਕੂਲ ਖਾਲੀ ਕਰਵਾਉਣ ਮਗਰੋਂ ਪੂਰੇ ਦਿਨ ਲਈ ਬੰਦ ਕਰ ਦਿੱਤੇ ਗਏ ਸਨ।
ਪੁਲਿਸ ਦੀ ਸਲਾਹ ‘ਤੇ ਨੈਲਸਨ ਇੰਟਰਮੀਡੀਏਟ ਸਕੂਲ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਫੇਸਬੁੱਕ ‘ਤੇ ਇੱਕ ਪੋਸਟ ਵਿੱਚ, ਸਕੂਲ ਨੇ ਕਿਹਾ ਕਿ ਇਹ ਸਿਹਤ ਅਤੇ ਸੁਰੱਖਿਆ ਲਈ ਇੱਕ ਸਾਵਧਾਨੀ ਉਪਾਅ ਹੈ।