ਯੂਰੋ ਕੱਪ 2020 ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਦੋ ਬਹੁਤ ਹੀ ਦਿਲਚਸਪ ਮੈਚ ਖੇਡੇ ਗਏ ਸਨ। ਪਹਿਲੇ ਕੁਆਰਟਰ ਫਾਈਨਲ ਵਿੱਚ ਸਪੇਨ ਅਤੇ ਸਵਿਟਜ਼ਰਲੈਂਡ ਦੀ ਸਖਤ ਟੱਕਰ ਹੋਈ। ਪਰ ਸਪੇਨ ਨੇ ਪੈਨਲਟੀ ਸ਼ੂਟ ਆਊਟ ਵਿੱਚ 3-1 ਨਾਲ ਜਿੱਤ ਦਰਜ ਕਰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ, ਜਦਕਿ ਉਸੇ ਸਮੇਂ, ਇਟਲੀ ਨੇ ਬੈਲਜੀਅਮ ਵਿਰੁੱਧ ਟੂਰਨਾਮੈਂਟ ਵਿੱਚ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ। ਇਟਲੀ ਦੂਜੇ ਕੁਆਰਟਰ ਫਾਈਨਲ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਦੂਸਰੀ ਟੀਮ ਬਣ ਗਈ। ਸਪੇਨ ਦਾ ਮੁਕਾਬਲਾ ਹੁਣ ਪਹਿਲੇ ਸੈਮੀਫਾਈਨਲ ਮੈਚ ਵਿੱਚ ਇਟਲੀ ਨਾਲ ਹੋਵੇਗਾ। ਹੁਣ 7 ਜੁਲਾਈ ਨੂੰ ਯੂਰੋ ਕੱਪ 2020 ਦਾ ਪਹਿਲਾ ਸੈਮੀਫਾਈਨਲ ਮੈਚ ਇਟਲੀ ਅਤੇ ਸਪੇਨ ਵਿਚਕਾਰ ਖੇਡਿਆ ਜਾਵੇਗਾ।
ਇਟਲੀ ਨੂੰ ਹਾਲਾਂਕਿ ਸੈਮੀਫਾਈਨਲ ਦੀ ਟਿਕਟ ਹਾਸਿਲ ਕਰਨ ਲਈ ਬੈਲਜੀਅਮ ਦੇ ਖਿਲਾਫ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਇਟਲੀ ਨੇ ਮੈਚ ਦੇ 31 ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਵਿੱਚ 1-0 ਦੀ ਬੜ੍ਹਤ ਬਣਾ ਲਈ ਸੀ। ਪਹਿਲੇ ਅੱਧ ਵਿੱਚ ਇਟਲੀ ਨੇ ਬੈਲਜੀਅਮ ਉੱਤੇ ਆਪਣੀ ਪਕੜ ਬਣਾਈ ਅਤੇ 44 ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਬੈਲਜੀਅਮ 2-0 ਨਾਲ ਪਿੱਛੇ ਹੋਣ ਤੋਂ ਬਾਅਦ ਬਹੁਤ ਦਬਾਅ ਹੇਠ ਆ ਗਿਆ ਸੀ। ਹਾਲਾਂਕਿ ਰੋਮੇਲੂ ਲੁਕਾਕੂ ਨੇ ਗੋਲ ਕਰ ਮੈਚ ਨੂੰ 2-1 ਨਾਲ ਬਰਾਬਰ ਕਰ ਦਿੱਤਾ ਸੀ। ਪਰ ਬੈਲਜੀਅਮ ਮੈਚ ਬਰਾਬਰ ਨਹੀਂ ਕਰ ਸਕਿਆ ਅਤੇ ਇਟਲੀ ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ।