ਯੂਰੋ ਕੱਪ 2020 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਅਤੇ ਡੈਨਮਾਰਕ ਵਿਚਾਲੇ ਬਹੁਤ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇੰਗਲੈਂਡ 55 ਸਾਲਾਂ ਤੋਂ ਕਿਸੇ ਵੱਡੇ ਖ਼ਿਤਾਬ ਦਾ ਇੰਤਜ਼ਾਰ ਕਰ ਰਿਹਾ ਹੈ, ਹਾਲਾਂਕਿ, ਇੰਗਲੈਂਡ, ਡੈਨਮਾਰਕ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਉਣ ‘ਚ ਸਫਲ ਹੋ ਗਿਆ ਹੈ। ਹੁਣ ਯੂਰੋ ਕੱਪ ਦਾ ਆਖਰੀ ਮੈਚ ਐਤਵਾਰ ਨੂੰ ਇੰਗਲੈਂਡ ਅਤੇ ਇਟਲੀ ਵਿਚਾਲੇ ਖੇਡਿਆ ਜਾਵੇਗਾ। 1966 ਦੇ ਵਿਸ਼ਵ ਕੱਪ ਤੋਂ ਬਾਅਦ ਇੰਗਲੈਂਡ ਦਾ ਇਹ ਪਹਿਲਾ ਫਾਈਨਲ ਹੈ। ਇੰਗਲੈਂਡ ਦੇ ਬੈਗ ਵਿੱਚ ਇੱਕੋ ਇੱਕ ਖ਼ਿਤਾਬ 1966 ਦਾ ਵਿਸ਼ਵ ਕੱਪ ਹੈ। 2018 ਵਿਸ਼ਵ ਕੱਪ ਵਿੱਚ ਵੀ ਇੰਗਲੈਂਡ ਸੈਮੀਫਾਈਨਲ ਵਿੱਚ ਥਾਂ ਬਣਾਉਣ ਤੋਂ ਬਾਅਦ ਖਿਤਾਬ ਦੀ ਦੌੜ ਤੋਂ ਬਾਹਰ ਹੋ ਗਿਆ ਸੀ।
ਪਿਛਲੇ 55 ਸਾਲਾਂ ਵਿੱਚ ਇੰਗਲੈਂਡ ਵਿਸ਼ਵ ਕੱਪ ਜਾਂ ਯੂਰੋ ਚੈਂਪੀਅਨਸ਼ਿਪ ਵਿੱਚ ਚਾਰ ਵਾਰ ਸੈਮੀਫਾਈਨਲ ਵਿੱਚ ਹਾਰਿਆ ਹੈ। ਇਹ ਜਿੱਤ ਉਸਦੇ ਸਾਰੇ ਦੁੱਖਾਂ ਖਾਤਮਾ ਕਰਨ ਵਾਲੀ ਸਾਬਿਤ ਹੋ ਸਕਦੀ ਹੈ। ਇੰਗਲੈਂਡ ਨੇ ਉਨ੍ਹਾਂ ਵਿੱਚੋਂ ਤਿੰਨ ਸੈਮੀਫਾਈਨਲ 1990, 1996, 2018 ਪੈਨਲਟੀ ਸ਼ੂਟਆਊਟ ਵਿੱਚ ਗੁਆ ਦਿੱਤੇ ਸੀ।