ਇੰਗਲੈਂਡ ਦੇ ਕਪਤਾਨ Eoin Morgan ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੋਰਗਨ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। 35 ਸਾਲਾ ਮੋਰਗਨ ਨੇ ਆਪਣੇ ਕਰੀਅਰ ਦੌਰਾਨ 248 ਵਨਡੇ ਅਤੇ 16 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 14 ਸੈਂਕੜੇ ਅਤੇ 47 ਅਰਧ ਸੈਂਕੜੇ ਲਗਾਏ ਹਨ। ਮੋਰਗਨ ਇੰਗਲੈਂਡ ਦੇ ਸਰਵੋਤਮ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਆਪਣੀ ਕਪਤਾਨੀ ‘ਚ ਇੰਗਲੈਂਡ ਕ੍ਰਿਕਟ ਟੀਮ ਨੂੰ ਇਕ ਨਵੀਂ ਉਚਾਈ ‘ਤੇ ਪਹੁੰਚਾਇਆ ਹੈ।
ਇੰਗਲੈਂਡ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਮੋਰਗਨ ਨੇ ਅਗਸਤ 2006 ਵਿੱਚ ਆਪਣਾ ਪਹਿਲਾ ਵਨਡੇ ਮੈਚ ਖੇਡਿਆ ਸੀ। ਇਹ ਮੈਚ ਸਕਾਟਲੈਂਡ ਅਤੇ ਆਇਰਲੈਂਡ ਵਿਚਾਲੇ ਖੇਡਿਆ ਗਿਆ। ਮੋਰਗਨ ਨੇ ਆਇਰਲੈਂਡ ਲਈ ਖੇਡਦੇ ਹੋਏ ਆਪਣਾ ਇੱਕ ਦਿਨਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਮੋਰਗਨ ਇੰਗਲੈਂਡ ਕ੍ਰਿਕਟ ਟੀਮ ਦਾ ਹਿੱਸਾ ਬਣ ਗਏ। ਇਸ ਅਨੁਭਵੀ ਖਿਡਾਰੀ ਨੇ ਇੰਗਲੈਂਡ ਲਈ ਖੇਡਦੇ ਹੋਏ ਆਪਣਾ ਟੀ-20 ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਇਹ ਮੈਚ ਜੂਨ 2009 ਵਿੱਚ ਖੇਡਿਆ ਗਿਆ ਸੀ। ਜੇਕਰ ਟੈਸਟ ਡੈਬਿਊ ਦੀ ਗੱਲ ਕਰੀਏ ਤਾਂ ਮੋਰਗਨ ਨੇ 2010 ‘ਚ ਡੈਬਿਊ ਕੀਤਾ ਸੀ।
ਮੋਰਗਨ ਦਾ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਰਿਹਾ। ਉਨ੍ਹਾਂ ਨੇ 248 ਵਨਡੇ ਮੈਚਾਂ ‘ਚ 7701 ਦੌੜਾਂ ਬਣਾਈਆਂ ਹਨ। ਇਸ ਦੌਰਾਨ ਮੋਰਗਨ ਨੇ 14 ਸੈਂਕੜੇ ਅਤੇ 47 ਅਰਧ ਸੈਂਕੜੇ ਲਗਾਏ। ਉਸ ਦਾ ਸਰਵੋਤਮ ਵਨਡੇ ਸਕੋਰ 148 ਦੌੜਾਂ ਹੈ। ਮੋਰਗਨ ਨੇ 115 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 2458 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 14 ਅਰਧ ਸੈਂਕੜੇ ਲਗਾਏ ਹਨ। ਮੋਰਗਨ ਦਾ ਟੀ-20 ਦਾ ਸਰਵੋਤਮ ਸਕੋਰ 91 ਦੌੜਾਂ ਰਿਹਾ ਹੈ। ਉਸਨੇ 16 ਟੈਸਟ ਮੈਚ ਵੀ ਖੇਡੇ ਹਨ, ਜਿਸ ਵਿੱਚ 700 ਦੌੜਾਂ ਬਣਾਈਆਂ ਹਨ। ਮੋਰਗਨ ਨੇ ਟੈਸਟ ਮੈਚਾਂ ਵਿੱਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾਏ ਹਨ।