[gtranslate]

ਮੂਸੇਵਾਲਾ ਕਤਲ ਕਾਂਡ ‘ਚ ਇੱਕ ਹੋਰ ਨਵੇਂ ਗੈਂਗਸਟਰ ਦੀ ਹੋਈ ਐਂਟਰੀ, ਜਾਣੋ ਕੀ ਹੈ ਪੂਰਾ ਮਾਮਲਾ !

sidhu moose wala murder case

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਹੁਣ ਇੱਕ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਇਸ ਕਤਲ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ ਲਿਪਿਨ ਨਹਿਰਾ ਵੀ ਸ਼ਾਮਿਲ ਹੈ। ਉਸ ਨੇ ਗੋਲਡੀ ਬਰਾੜ ਨਾਲ ਸ਼ਾਰਪਸ਼ੂਟਰਾਂ ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਦਾ ਸੰਪਰਕ ਕਰਵਾਇਆ ਸੀ। ਇਹ ਦੋਵੇਂ ਉਨ੍ਹਾਂ ਛੇ ਸ਼ਾਰਪ ਸ਼ੂਟਰਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆ ਸੀ। ਇਹ ਖੁਲਾਸਾ ਕਸ਼ਿਸ਼ ਨੇ ਹੀ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤਾ ਹੈ। ਦੀਪਕ ਮੁੰਡੀ ਫਿਲਹਾਲ ਹਿਰਾਸਤ ਤੋਂ ਬਾਹਰ ਹੈ।

ਲਿਪਿਨ ਨਹਿਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਉਸ ਦੇ ਭਰਾ ਪਵਨ ਨਹਿਰਾ ਨੂੰ ਜੇਲ੍ਹ ਤੋਂ ਲੈ ਕੇ ਆਈ ਹੈ। ਪਵਨ ਨਹਿਰਾ ਵੀ ਇੱਕ ਬਦਨਾਮ ਗੈਂਗਸਟਰ ਹੈ ਅਤੇ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੋਲਡੀ ਬਰਾੜ ਨੂੰ ਸ਼ੂਟਰ ਦੇਣ ਵਾਲਾ ਲਿਪਿਨ ਨਹਿਰਾ ਵੀ ਇਸ ਸਮੇਂ ਕੈਨੇਡਾ ਵਿੱਚ ਹੈ। ਪੁਲਿਸ ਜਾਂਚ ਮੁਤਾਬਿਕ ਮੂਸੇਵਾਲਾ ਦੇ ਕਤਲ ‘ਚ 6 ਸ਼ੂਟਰ ਸ਼ਾਮਿਲ ਸਨ। ਇਨ੍ਹਾਂ ‘ਚ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਸਿੱਧੇ ਤੌਰ ‘ਤੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁੰਡੇ ਸਨ। ਹੁਣ ਇਹ ਨਵਾਂ ਖੁਲਾਸਾ ਹੋਇਆ ਹੈ ਕਿ ਕਸ਼ਿਸ਼ ਅਤੇ ਦੀਪਕ ਮੁੰਡੀ ਨੇ ਲਿਪਿਨ ਨਹਿਰਾ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਰੂਪਾ ਅਤੇ ਮੰਨੂ ਮੁਕਾਬਲੇ ਵਿੱਚ ਮਾਰੇ ਗਏ ਹਨ। ਬਾਕੀ 3 ਗ੍ਰਿਫਤਾਰ ਹਨ ਜਦਕਿ ਮੁੰਡੀ ਫਰਾਰ ਹੈ।

ਮੂਸੇਵਾਲਾ ਦੇ ਕਤਲ ਦੀ ਵਿਉਂਤਬੰਦੀ ਬਹੁਤ ਸੋਚੀ ਸਮਝੀ ਸੀ। ਲਾਰੈਂਸ ਅਤੇ ਗੋਲਡੀ ਕਤਲਾਂ ਲਈ ਸ਼ਾਰਪਸ਼ੂਟਰਾਂ ਦੀ ਭਾਲ ਕਰਦੇ ਹਨ ਜੋ ਅਪਰਾਧੀ ਹੋ ਸਕਦੇ ਹਨ ਪਰ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਾ ਹੋਵੇ ਜਿਨ੍ਹਾਂ ਦੀ ਪੁਲਿਸ ਲਗਾਤਾਰ ਨਿਗਰਾਨੀ ਕਰ ਰਹੀ ਹੋਵੇ।

Leave a Reply

Your email address will not be published. Required fields are marked *