ਇੰਗਲੈਂਡ ਨੇ ਮੰਗਲਵਾਰ ਨੂੰ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਟੀਮ ਇੰਡੀਆ ਨੂੰ 26 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਟੀਮ ਇੰਡੀਆ 145 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੇ ਇਸ ਜਿੱਤ ਨਾਲ ਸੀਰੀਜ਼ ‘ਚ ਵਾਪਸੀ ਕਰ ਲਈ ਹੈ। ਹਾਲਾਂਕਿ ਭਾਰਤ ਅਜੇ ਵੀ 2-1 ਨਾਲ ਅੱਗੇ ਹੈ। ਹਾਰਦਿਕ ਪੰਡਯਾ ਨੇ ਰਾਜਕੋਟ ਵਿੱਚ ਭਾਰਤ ਲਈ 40 ਦੌੜਾਂ ਦੀ ਪਾਰੀ ਖੇਡੀ। ਜਦਕਿ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ। ਇੰਗਲੈਂਡ ਲਈ ਬੇਨ ਡਕੇਟ ਨੇ ਅਰਧ ਸੈਂਕੜਾ ਲਗਾਇਆ।
