[gtranslate]

IND vs ENG: ਇੰਗਲੈਂਡ ਟੀਮ ਨੂੰ ਲੱਗਿਆ ਵੱਡਾ ਝੱਟਕਾ, ਤੀਜੇ ਟੈਸਟ ‘ਚੋਂ ਬਾਹਰ ਹੋਇਆ ਤੇਜ਼ ਗੇਂਦਬਾਜ਼ ਮਾਰਕ ਵੁਡ

england fast bowler mark wood

ਭਾਰਤ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਇੰਗਲੈਂਡ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੰਗਲੈਂਡ ਦੀ ਟੀਮ ਸੀਰੀਜ਼ ਵਿੱਚ 0-1 ਨਾਲ ਪਿੱਛੇ ਹੈ ਅਤੇ ਟੀਮ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ।ਇਸ ਦੌਰਾਨ ਇੰਗਲੈਂਡ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਦਰਅਸਲ ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਤੀਜੇ ਟੈਸਟ ਤੋਂ ਬਾਹਰ ਹੋ ਗਿਆ ਹੈ। ਇੰਗਲੈਂਡ ਅਤੇ ਕ੍ਰਿਕਟ ਬੋਰਡ (ਈਸੀਬੀ) ਨੇ ਸੋਮਵਾਰ ਨੂੰ ਕਿਹਾ ਕਿ ਵੁਡ ਤੀਜੇ ਟੈਸਟ ਵਿੱਚ ਖੇਡਣ ਦੇ ਲਈ ਫਿੱਟ ਨਹੀਂ ਹੈ। ਇੰਗਲੈਂਡ ਲਈ ਇਹ ਵੱਡਾ ਝੱਟਕਾ ਹੈ, ਕਿਉਂਕਿ ਟੀਮ ਆਖਰੀ ਮੈਚ ਹਾਰ ਚੁੱਕੀ ਹੈ ਅਤੇ ਪੰਜ ਮੈਚਾਂ ਦੀ ਲੜੀ ਵਿੱਚ ਪੱਛੜ ਗਈ ਹੈ।

ਲਾਰਡਸ ‘ਚ ਖੇਡੇ ਗਏ ਦੂਜੇ ਟੈਸਟ ਦੌਰਾਨ ਵੁੱਡ ਜ਼ਖਮੀ ਹੋ ਗਿਆ ਸੀ। ਮਾਰਕ ਵੁਡ ਲੀਡਸ ਵਿੱਚ ਟੀਮ ਦੇ ਨਾਲ ਹੋਣਗੇ ਅਤੇ Rehabilitation ‘ਚ ਰਹਿਣਗੇ। ਵੁੱਡ ਦਾ ਨਾ ਖੇਡਣਾ ਇੰਗਲੈਂਡ ਲਈ ਵੱਡਾ ਝਟਕਾ ਹੈ। ਕਿਉਂਕਿ ਇਸ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੁਅਰਟ ਬ੍ਰੌਡ ਵੀ ਟੈਸਟ ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ। ਬ੍ਰੌਡ ਨੇ ਲਾਰਡਸ ਟੈਸਟ ਵੀ ਨਹੀਂ ਖੇਡਿਆ। ਇਸ ਤੋਂ ਇਲਾਵਾ ਜੋਫਰਾ ਆਰਚਰ ਅਤੇ ਬੇਨ ਸਟੋਕਸ ਵੀ ਇਸ ਸੀਰੀਜ਼ ਲਈ ਟੀਮ ਦਾ ਹਿੱਸਾ ਨਹੀਂ ਹਨ। ਇੰਗਲੈਂਡ ਦਾ ਤੇਜ਼ ਹਮਲਾ ਇਨ੍ਹਾਂ ਗੇਂਦਬਾਜ਼ਾਂ ਦੀ ਗੈਰਹਾਜ਼ਰੀ ਕਾਰਨ ਕਮਜ਼ੋਰ ਹੋ ਗਿਆ ਹੈ। ਹੁਣ ਸਾਰਾ ਬੋਝ ਮਹਾਨ ਗੇਂਦਬਾਜ਼ ਜੇਮਸ ਐਂਡਰਸਨ ਅਤੇ ਓਲੀ ਰੌਬਿਨਸਨ ‘ਤੇ ਹੋਵੇਗਾ।

Leave a Reply

Your email address will not be published. Required fields are marked *