ਐਤਵਾਰ ਸ਼ਾਮ ਨੂੰ ਕ੍ਰਾਈਸਟਚਰਚ ਵਿੱਚ ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇੱਕ ਫਲਾਈਟ ਟਰੈਕਿੰਗ ਵੈਬਸਾਈਟ ਨੇ ਦਿਖਾਇਆ ਕਿ ਜਹਾਜ਼ – ਹੈਮਿਲਟਨ ਜਾ ਰਿਹਾ ਸੀ – ਯੂ-ਟਰਨ ਤੋਂ ਪਹਿਲਾਂ ਇਸਨੂੰ ਬਲੇਨਹਾਈਮ ਤੱਕ ਜਾਂਦੇ ਦੇਖਿਆ ਗਿਆ ਸੀ। ਇਹ ਰਾਤ 8 ਵਜੇ ਤੋਂ ਪਹਿਲਾਂ ਵਾਪਿਸ ਕ੍ਰਾਈਸਟਚਰਚ ਪਹੁੰਚਿਆ ਸੀ। ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ “ਤਕਨੀਕੀ ਖਰਾਬੀ” ਦੇ ਕਾਰਨ ਫਲਾਈਟ ਵਾਪਸ ਆਈ ਹੈ। ਗਾਹਕਾਂ ਨੂੰ ਹੈਮਿਲਟਨ ਲਈ ਅਗਲੀ ਉਪਲਬਧ ਫਲਾਈਟ ‘ਤੇ ਭੇਜਿਆ ਜਾਵੇਗਾ।