[gtranslate]

ENG Vs NZ 2nd Test: ਮਿਸ਼ੇਲ ਨੇ ਇੱਕ ਵਾਰ ਫਿਰ ਸੰਭਾਲੀ ਨਿਊਜ਼ੀਲੈਂਡ ਦੀ ਪਾਰੀ, ਪਹਿਲੇ ਦਿਨ ਇੰਗਲੈਂਡ ਰਿਹਾ ਬੈਕਫੁੱਟ ‘ਤੇ

eng vs nz 2nd test scorecard

ਇੰਗਲੈਂਡ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਨੇ ਮੈਚ ‘ਚ ਆਪਣੀ ਸਥਿਤੀ ਮਜ਼ਬੂਤ ​​ਕਰ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿਨ ਦੀ ਖੇਡ ਖਤਮ ਹੋਣ ਤੱਕ 87 ਓਵਰਾਂ ‘ਚ 4 ਵਿਕਟਾਂ ‘ਤੇ 318 ਦੌੜਾਂ ਬਣਾਈਆਂ ਹਨ। ਆਪਣੀ ਚੰਗੀ ਫਾਰਮ ਨੂੰ ਜਾਰੀ ਰੱਖਦੇ ਹੋਏ Daryl Mitchell ਨੇ ਅਜੇਤੂ 81 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ Tom Blundell ਵੀ 67 ਦੌੜਾਂ ਬਣਾ ਕੇ ਅਜੇਤੂ ਹਨ। ਤੀਜੇ ਸੈਸ਼ਨ ਵਿੱਚ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਮਿਸ਼ੇਲ ਅਤੇ Blundell ਵਿਚਾਲੇ ਪੰਜਵੀਂ ਵਿਕਟ ਲਈ 149 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੇ ਦਿਨ ਚਾਹ ਤੱਕ ਚਾਰ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ ਸਨ ਅਤੇ ਉਹ ਮੁਸ਼ਕਿਲ ‘ਚ ਨਜ਼ਰ ਆ ਰਹੀ ਸੀ। ਪਰ ਪਹਿਲੇ ਮੈਚ ਵਿੱਚ ਸੈਂਕੜਾ ਜੜਨ ਵਾਲੇ ਮਿਸ਼ੇਲ ਨੇ ਫਿਰ ਮੋਰਚਾ ਸੰਭਾਲ ਲਿਆ।

ਲੰਚ ਦੇ ਸਮੇਂ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ ‘ਤੇ 108 ਦੌੜਾਂ ਸੀ ਪਰ ਲੰਚ ਤੋਂ ਬਾਅਦ ਉਸ ਨੇ ਹੈਨਰੀ ਨਿਕੋਲਸ ਅਤੇ ਡੇਵੋਨ ਕੋਨਵੇ ਦੀਆਂ ਵਿਕਟਾਂ ਗੁਆ ਦਿੱਤੀਆਂ। ਨਿਕੋਲਸ ਨੂੰ 16 ਦੌੜਾਂ ਦੇ ਸਕੋਰ ‘ਤੇ ਜੈਕ ਕ੍ਰੋਲੇ ਨੇ ਸਲਿਪ ‘ਚ ਜੀਵਨਦਾਨ ਦਿੱਤਾ। ਉਹ 30 ਦੌੜਾਂ ਬਣਾ ਕੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਗੇਂਦ ‘ਤੇ ਵਿਕਟਕੀਪਰ ਬੇਨ ਫੋਕਸ ਹੱਥੋਂ ਕੈਚ ਆਊਟ ਹੋ ਗਿਆ।

Likes:
0 0
Views:
308
Article Categories:
Sports

Leave a Reply

Your email address will not be published. Required fields are marked *