ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋ ਰਿਹਾ ਹੈ। ਇਹ ਮੁਕਾਬਲਾ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ। ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਨੂੰ ਘੇਰਾ ਪਾਇਆ ਗਿਆ ਹੈ। ਇਹ ਮੁਕਾਬਲਾ ਅਟਾਰੀ ਸਰਹੱਦ ਨੂੰ ਜਾਂਦੀ ਸੜਕ ‘ਤੇ ਪਿੰਡ ਭਕਨਾ ਨੇੜੇ ਹੁਸ਼ਿਆਰ ਨਗਰ ‘ਚ ਹੋ ਰਿਹਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਹਨ ਅਤੇ ਪੁਲਿਸ ‘ਤੇ ਗੋਲੀਬਾਰੀ ਕਰ ਰਹੇ ਹਨ।
ਸੂਤਰਾਂ ਮੁਤਾਬਿਕ ਇਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਹੈ। ਇਸ ਮੁਕਾਬਲੇ ‘ਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।