ਪੰਜਾਬ ਦੇ ਲੁਧਿਆਣਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਦੱਸ ਦੇਈਏ ਦੋ ਬਦਮਾਸ਼ਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇੱਕ ਏਐਸਆਈ ਜ਼ਖ਼ਮੀ ਹੈ। ਇਹ ਮੁਕਾਬਲਾ ਟਿੱਬਾ ਪੁਲ ਨੇੜੇ ਹੋਇਆ ਹੈ। ਪੁਲਿਸ ਨੇ ਇਹ ਵੱਡੀ ਕਾਰਵਾਈ ਵਪਾਰੀ ਸੰਭਵ ਜੈਨ ਦੀ ਲੁੱਟ ਅਤੇ ਅਗਵਾ ਦੇ ਮਾਮਲੇ ਵਿੱਚ ਕੀਤੀ ਹੈ। ਪੁਲਿਸ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਸੂਚਨਾ ਮਿਲਣ ’ਤੇ ਪੁਲਿਸ ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ।
ਦੋਵੇਂ ਐਕਟਿਵਾ ‘ਤੇ ਸਵਾਰ ਸਨ। ਦੋਵੇਂ ਸਾਹਨੇਵਾਲ ਰੋਡ ਤੋਂ ਪਿੰਡ ਟਿੱਬਾ ਦੀ ਨਹਿਰ ਦੇ ਨਾਲ ਖੜ੍ਹੇ ਦਰੱਖਤਾਂ ਵਿੱਚ ਦਾਖਲ ਹੋਏ ਸਨ। ਪਿੱਛਾ ਕਰਦੇ ਹੋਏ ਪੁਲਿਸ ਟੀਮ ਵੀ ਉਥੇ ਪਹੁੰਚ ਗਈ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਕਰੀਬ 10 ਮਿੰਟ ਤੱਕ ਦੋਵਾਂ ਪਾਸਿਆਂ ਤੋਂ 17 ਰਾਉਂਡ ਗੋਲੀਆਂ ਚੱਲੀਆਂ। ਮੁਲਜ਼ਮਾਂ ਦੀਆਂ ਗੋਲੀਆਂ ਨਾਲ ਏਐਸਆਈ ਸੁਖਦੀਪ ਜ਼ਖ਼ਮੀ ਹੋ ਗਿਆ। ਉਨ੍ਹਾਂ ਦੀ ਬਾਂਹ ‘ਤੇ ਗੋਲੀ ਲੱਗੀ ਸੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਸ਼ੁਭਮ ਅਤੇ ਸੰਜੀਵ ਕੁਮਾਰ ਦੀ ਮੌਤ ਹੋ ਗਈ।