ਪਿਛਲੇ ਕੁੱਝ ਮਹੀਨਿਆਂ ਦੌਰਾਨ ਨਿਊਜ਼ੀਲੈਂਡ ‘ਚ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਇਸ ਮਗਰੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵੀ ਸਖ਼ਤੀ ਕੀਤੀ ਸੀ। ਇਸੇ ਦੇ ਚੱਲਦਿਆਂ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਵਿਸ਼ੇਸ਼ ਅਧਿਕਾਰ ਮਿਲਣ ਜਾ ਰਹੇ ਜਿਨ੍ਹਾਂ ਦਾ ਸਿੱਧਾ ਮਤਲਬ ਇਹ ਕਿ ਵਿਭਾਗ ਕੋਲ ਹੁਣ ਕਰਮਚਾਰੀਆਂ ਦਾ ਸੋਸ਼ਣ ਕਰਨ ਵਾਲੇ ਮਾਲਕਾਂ ‘ਤੇ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ। ਜੇਕਰ ਮਾਲਕ ਦੋਸ਼ੀ ਪਾਇਆ ਜਾਂਦਾ ਹੈ ਤਾਂ ਬਿਨ੍ਹਾਂ ਕਿਸੇ ਕਾਨੂੰਨੀ ਕਾਰਵਾਈ ‘ਚ ਫਸਿਆ ਇਮੀਗ੍ਰੇਸ਼ਨ ਨਿਊਜੀਲੈਂਡ ਇਨ੍ਹਾਂ ਮਾਲਕਾਂ ਨੂੰ ਇਨਫ੍ਰਿਂਜਮੈਂਟ ਨੋਟਿਸ ਜਾਰੀ ਕਰ ਸਕੇਗੀ। ਇੰਨ੍ਹਾਂ ਹੀ ਨਹੀਂ ਨਵੇਂ ਨਿਯਮਾਂ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਮਾਲਕਾਂ ਨੂੰ ਜੁਰਮਾਨਾ ਵੀ ਕਰ ਸਕੇਗਾ ਅਤੇ ਉਨ੍ਹਾਂ ਦੀ ਐਕਰੀਡੇਟਡ ਇਮਪਲਾਇਰ ਦੀ ਮਾਨਤਾ ਰੱਦ ਕਰਨਾ, ਭਵਿੱਖ ਦੀਆਂ ਵੀਜਾ ਫਾਈਲਾਂ ਲਈ ਬੈਨ ਜਿਹੇ ਤੁਰੰਤ ਲਏ ਜਾਣ ਵਾਲੇ ਫੈਸਲੇ ਸ਼ਾਮਿਲ ਹੋਣਗੇ। ਸਿੰਗਲ ਨੋਟਿਸ ਲਈ ਸਮਾਂ 6 ਮਹੀਨੇ ਤੋਂ 1 ਸਾਲ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਮਾਮਲੇ ਵੱਡੀ ਗਿਣਤੀ ‘ਚ ਸਾਹਮਣੇ ਆਏ ਹਨ।
