ਆਕਲੈਂਡ ਤੋਂ ਵੈਲਿੰਗਟਨ ਪਹੁੰਚੀ ਏਅਰ ਨਿਊਜ਼ੀਲੈਂਡ ਦੀ ਉਡਾਣ ਵਿੱਚ ਸ਼ੱਕੀ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ। ਐਮਰਜੈਂਸੀ ਸੇਵਾਵਾਂ ਨੇ ਵੈਲਿੰਗਟਨ ਏਅਰਪੋਰਟ ‘ਤੇ ਪਹੁੰਚ ਕੇ ਗੈਸ ਲੀਕ ਦੀ ਜਾਂਚ ਕੀਤੀ ਹੈ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ 8.30 ਵਜੇ ਦੇ ਕਰੀਬ ਉਤਰੇ ਜਹਾਜ਼ ਵਿੱਚ ਇੱਕ ਅਸਾਧਾਰਨ ਗੰਧ ਆਉਣ ਤੋਂ ਬਾਅਦ ਹਜ਼ਮਤ ਅਮਲੇ ਨੂੰ ਏਅਰਪੋਰਟ ਫਾਇਰ ਸਰਵਿਸ ਦੀ ਸਹਾਇਤਾ ਲਈ ਭੇਜਿਆ ਗਿਆ ਸੀ। ਇੱਕ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਸ਼ੱਕੀ ਗੈਸ ਲੀਕ ਦਾ ਸੀ।
