ਸ਼ੁੱਕਰਵਾਰ ਨੂੰ ਇੰਜਣ ਫੇਲ੍ਹ ਹੋਣ ਕਾਰਨ, ਸਿਡਨੀ, ਆਸਟ੍ਰੇਲੀਆ ਤੋਂ ਉਡਾਣ ਭਰਨ ਵਾਲੇ ਇੱਕ ਯਾਤਰੀ ਜਹਾਜ਼ ਨੂੰ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ ਕਈ ਚੱਕਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਰਨਵੇਅ ‘ਤੇ ਹੀ ਭਿਆਨਕ ਅੱਗ ਲੱਗ ਗਈ ਸੀ। ਕੈਂਟਾਸ ਏਅਰਲਾਈਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸਿਡਨੀ ਏਅਰਪੋਰਟ ਨੇ ਇੱਕ ਬਿਆਨ ‘ਚ ਕਿਹਾ ਕਿ ਉਸੇ ਸਮੇਂ ਰਨਵੇਅ ਦੇ ਇਕ ਪਾਸੇ ਘਾਹ ਨੂੰ ਅੱਗ ਲੱਗ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ। ਅੱਗ ਲੱਗਣ ਤੋਂ ਬਾਅਦ ਮੌਕੇ ‘ਤੇ ਮੌਜੂਦ ਸਵਾਰੀਆਂ ਅਤੇ ਸਟਾਫ਼ ‘ਚ ਭਗਦੜ ਮੱਚ ਗਈ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਿਕ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਸੀ। ਕੈਂਟਾਸ ਏਅਰਲਾਈਨ ਨੇ ਇਹ ਨਹੀਂ ਦੱਸਿਆ ਕਿ ਬ੍ਰਿਸਬੇਨ ਜਾ ਰਹੇ ਟਵਿਨ ਜੈੱਟ ਬੋਇੰਗ 737-800 ਵਿੱਚ ਕਿੰਨੇ ਯਾਤਰੀ ਸਵਾਰ ਸਨ, ਜਿਸ ਦਾ ਇੰਜਣ ਇੱਕ ਜ਼ੋਰਦਾਰ ਧਮਾਕੇ ਨਾਲ ਫੇਲ੍ਹ ਹੋ ਗਿਆ ਸੀ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਇੰਜਣ ਦੀ ਸਮੱਸਿਆ ਦੇ ਕਾਰਨਾਂ ਦੀ ਵੀ ਜਾਂਚ ਕਰਾਂਗੇ।”