ਕਾਰੋਬਾਰੀ ਐਲਨ ਮਸਕ ਦੀ ਅਮਰੀਕੀ ਏਰੋਸਪੇਸ ਕੰਪਨੀ ਸਪੇਸਐਕਸ ਨੇ ਚਾਰ ਆਮ ਲੋਕਾਂ ਨੂੰ ਪੁਲਾੜ ਵਿੱਚ ਭੇਜ ਕੇ ਇਤਿਹਾਸ ਰਚ ਦਿੱਤਾ ਹੈ। ਅਮਰੀਕਨ ਏਰੋਸਪੇਸ ਕੰਪਨੀ ਸਪੇਸਐਕਸ ਨੇ ਦੁਨੀਆ ਦੇ ਪਹਿਲੇ All Civilian Crew ਦੇ ਨਾਲ ਬੁੱਧਵਾਰ ਰਾਤ (ਭਾਰਤ ਦੇ ਸਮੇਂ ਦੇ ਅਨੁਸਾਰ) ਪੁਲਾੜ ਵਿੱਚ Inspiration 4 ਮਿਸ਼ਨ ਲਾਂਚ ਕਰਕੇ ਇਤਿਹਾਸ ਰਚਿਆ ਹੈ। ਇਹ 4 ਸੈਲਾਨੀ 3 ਦਿਨਾਂ ਤੱਕ 575 ਕਿਲੋਮੀਟਰ ਉੱਪਰ ਧਰਤੀ ਦੇ ਚੱਕਰ (orbit ) ਵਿੱਚ ਰਹਿਣਗੇ। ਇਹ ਯਾਤਰੀ ਧਰਤੀ ਦੀ ਸਤ੍ਹਾ ਤੋਂ 357 ਮੀਲ (575 ਕਿਲੋਮੀਟਰ) ਦੀ ਉਚਾਈ ‘ਤੇ ਯਾਤਰਾ ਕਰ ਰਹੇ ਹਨ। ਇਹ ਰਾਕੇਟ ਫਲੋਰੀਡਾ ਦੇ ਨਾਸਾ ਦੇ ਕੈਨੇਡੀ ਪੁਲਾੜ ਖੋਜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ।
2009 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਨੁੱਖ ਇੰਨੀ ਉਚਾਈ ‘ਤੇ ਹੈ। ਸਪੇਸਐਕਸ ਦਾ ਡ੍ਰੈਗਨ ਕੈਪਸੂਲ ਫਾਲਕਨ 9 ਰਾਕੇਟ ਦੇ ਦੂਜੇ ਪੜਾਅ ਤੋਂ ਲਿਫਟਆਫ ਦੇ 12 ਮਿੰਟ ਬਾਅਦ ਵੱਖ ਹੋ ਗਿਆ, ਜਿਸ ਤੋਂ ਬਾਅਦ ਏਰੋਸਪੇਸ ਕੰਪਨੀ ਨੇ ਦੱਸਿਆ ਕਿ ਨਾਗਰਿਕ ਚਾਲਕ ਦਲ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਇਸ ਮਿਸ਼ਨ ਨੂੰ 38 ਸਾਲਾ ਅਰਬਪਤੀ ਅਤੇ ਪਰਉਪਕਾਰੀ ਜੇਰੇਡ ਇਸਾਕਮੈਨ ਦੁਆਰਾ ਫੰਡ ਕੀਤਾ ਗਿਆ ਹੈ, ਜੋ ਸ਼ਿਫਟ 4 ਪੇਮੈਂਟਸ ਇੰਕ ਦੇ ਸੀਈਓ ਹਨ। ਉਹ ਸਪੇਸਫਲਾਈਟ ਦੇ ਮਿਸ਼ਨ ਕਮਾਂਡਰ ਵੀ ਹਨ, ਜਿਨ੍ਹਾਂ ਨੇ ਮੁਕਾਬਲੇ ਦੇ ਜ਼ਰੀਏ ਬਾਕੀ ਦੇ ਚਾਲਕ ਦਲ ਨੂੰ ਨਿੱਜੀ ਤੌਰ ‘ਤੇ ਚੁਣਿਆ ਹੈ।
ਇਹ ਯਾਤਰਾ ਦੁਨੀਆ ਭਰ ਵਿੱਚ ਪੁਲਾੜ ਯਾਤਰਾ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਉਤਸੁਕਤਾ ਦਾ ਕਾਰਨ ਬਣ ਗਈ ਹੈ। ਇਸ ਮਿਸ਼ਨ ਤੋਂ ਬਾਅਦ ਨਾ ਕਿ ਸਿਰਫ ਸਰਕਾਰ ਦੁਆਰਾ ਪ੍ਰਾਯੋਜਿਤ ਪੁਲਾੜ ਯਾਤਰੀਆਂ ਦੀ ਬਲਕਿ ਆਮ ਲੋਕਾਂ ਲਈ ਮਨੁੱਖੀ ਪੁਲਾੜ ਉਡਾਣ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੀ ਉਮੀਦ ਕੀਤੀ ਜਾ ਰਹੀ ਹੈ। 2009 ਵਿੱਚ, ਵਿਗਿਆਨੀ ਹਬਲ ਟੈਲੀਸਕੋਪ ਦੀ ਮੁਰੰਮਤ ਕਰਨ ਲਈ 541 ਕਿਲੋਮੀਟਰ ਦੀ ਉਚਾਈ ਤੇ ਗਏ ਸੀ।
ਇਸ ਮਿਸ਼ਨ ਦਾ ਉਦੇਸ਼ ਅਮਰੀਕਾ ਦੇ ਸੇਂਟ ਜੂਡ ਚਿਲਡਰਨ ਰਿਸਰਚ ਹਸਪਤਾਲ ਲਈ ਫੰਡ ਇਕੱਠਾ ਕਰਨਾ ਹੈ। ਇਸ ਮਿਸ਼ਨ ਦੀ ਅਗਵਾਈ ਕਰ ਰਹੇ ਇਸਾਕਮੈਨ ਇਸ ਰਾਹੀਂ 200 ਮਿਲੀਅਨ ਡਾਲਰ ਇਕੱਠੇ ਕਰਨਾ ਚਾਹੁੰਦੇ ਹਨ, ਜਿਸ ਵਿੱਚੋਂ ਅੱਧੀ ਰਕਮ ਉਹ ਖੁਦ ਦੇਣਗੇ। ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਮਿਸ਼ਨ ਦੇ ਫੰਡਾਂ ਨਾਲ ਚਲਾਈ ਜਾਵੇਗੀ। ਮਿਸ਼ਨ ਦਾ ਇੱਕ ਮੈਂਬਰ ਕੈਂਸਰ ਸਰਵਾਈਵ ਵੀ ਹੈ। ਇਹ ਗੈਰ-ਪੇਸ਼ੇਵਰ ਪੁਲਾੜ ਯਾਤਰੀਆਂ ਦੀ ਪਹਿਲੀ ਟੀਮ ਹੈ ਜੋ ਧਰਤੀ ਦੇ orbit ਵਿੱਚ ਗਿਆ ਹੈ।