ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਪਰ ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇੰਨਾਂ ਚੋਰੀਆਂ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ। ਹੈਰਾਨ ਕਰਨ ਵਾਲਾ ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਆਕਲੈਂਡ ਦੇ ਵੈਸਟਗੇਟ ਵਿੱਚ ਰਾਤੋ ਰਾਤ ਵਾਹਨਾਂ ਦੀ ਕਥਿਤ ਤੌਰ ‘ਤੇ ਤੋੜ-ਭੰਨ ਕਰਨ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅੱਠ ਨੌਜਵਾਨਾਂ ਵਿੱਚ ਇੱਕ 11 ਸਾਲਾਂ ਬੱਚਾ ਵੀ ਸ਼ਾਮਿਲ ਸੀ। ਇੰਸਪੈਕਟਰ ਜੇਸਨ ਐਡਵਰਡਸ ਨੇ ਕਿਹਾ ਕਿ ਨੌਜਵਾਨਾਂ ਦੇ ਇੱਕ ਸਮੂਹ ਨੇ ਸਵੇਰੇ 2 ਵਜੇ ਦੇ ਕਰੀਬ ਇੱਕ ਵਾਹਨ ਦੇ ਕਥਿਤ ਤੌਰ ‘ਤੇ ਲੌਕ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ 14 ਅਤੇ 15 ਸਾਲ ਦੇ 2 ਨੌਜਵਾਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
