ਆਕਲੈਂਡ ਅਤੇ ਵਾਈਕਾਟੋ ਵਾਟਰ ਸਪਲਾਈ ਵਿੱਚ ਆਰਸੈਨਿਕ ਦਾ ਉੱਚਾ ਪੱਧਰ ਪਾਇਆ ਗਿਆ ਹੈ। ਦੱਸ ਦੇਈਏ ਵਾਈਕਾਟੋ ਨਦੀ ਦੇ ਦੋ ਪੀਣ ਵਾਲੇ ਪਾਣੀ ਦੇ ਸਪਲਾਇਰਾਂ ਵਿੱਚ ਆਰਸੈਨਿਕ ਦਾ ਉੱਚਾ ਪੱਧਰ ਪਾਇਆ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿਮਓਨ ਬ੍ਰਾਊਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਵਾਟਰ ਰੈਗੂਲੇਟਿੰਗ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਆਕਲੈਂਡ ਅਤੇ ਹੈਮਿਲਟਨ ਵਿੱਚ ਪਾਣੀ ਪ੍ਰਦਾਤਾ ਉਚਿਤ ਕਾਰਵਾਈ ਕਰਨ ਯਾਨੀ ਕਿ ਜਾਂਚ ਕਰ ਪਤਾ ਲਗਾਉਣ ਕਿ ਇਹ ਪਾਣੀ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ ਜਾਂ ਨਹੀਂ।
ਹਾਲਾਂਕਿ ਵਾਇਕਾਟੋ ਨਦੀ ‘ਚ ਪਹਿਲਾਂ ਹੀ ਆਰਸੈਨਿਕ ਤੱਕ ਪਾਇਆ ਜਾਂਦਾ ਹੈ, ਪਰ ਇਹ ਸਿਰਫ 0.01 ਐਮਐਲ ਪ੍ਰਤੀ ਲੀਟਰ ਹੈ, ਪਰ ਇਸ ਵੇਲੇ ਜੋ ਪੱਧਰ ਹੈ, ਉਹ 0.013 ਐਮ ਐਲ ਪ੍ਰਤੀ ਲੀਟਰ ਹੈ ਤੇ ਇਹ ਕਾਫੀ ਖ਼ਤਰਨਾਕ ਹੈ। ਇਸ ਖੁਲਾਸੇ ਤੋਂ ਬਾਅਦ ਆਕਲੈਂਡ ਤੇ ਹਮਿਲਟਨ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ।