ਮੰਗਲਵਾਰ ਸਵੇਰੇ ਸ਼ਹਿਰ ਦੇ ਕੇਂਦਰ ਅਤੇ ਓਟਾਟਾਰਾ ਸਮੇਤ ਹੋਰ ਖੇਤਰਾਂ ਵਿੱਚ ਹੋਏ ਆਊਟੇਜ ਤੋਂ ਬਾਅਦ ਇਨਵਰਕਾਰਗਿਲ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਇਹ ਆਊਟੇਜ ਸਵੇਰੇ 9.30 ਵਜੇ ਦੇ ਕਰੀਬ ਹੋਇਆ ਸੀ, ਜਿਸ ਤੋਂ 45 ਮਿੰਟ ਬਾਅਦ ਦੂਜਾ ਆਊਟੇਜ ਹੋਇਆ। ਇਸ ਦੌਰਾਨ ਸੈਂਕੜੇ ਘਰਾਂ ਦੀ ਬੱਤੀ ਗੁਲ ਸੀ। ਇੱਕ ਬੁਲਾਰੇ ਨੇ ਕਿਹਾ ਕਿ “ਪਾਵਰਨੈੱਟ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਦੁਪਹਿਰ ਲਗਭਗ 1.30 ਵਜੇ ਹੀ ਸਾਰੇ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਸੀ।”
