[gtranslate]

ਵੱਧਦੀ ਗਰਮੀ ਨਾਲ ਮਹਿੰਗੀ ਹੋਈ ਪੰਜਾਬ ‘ਚ ਬਿਜਲੀ, ਜਾਣੋ ਕਿਵੇਂ ਲਾਗੂ ਹੋਣਗੀਆਂ ਦਰਾਂ, CM ਨੇ ਕਹੀ ਇਹ ਗੱਲ !

electricity punjab consumer tariff charge

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2023-24 ਲਈ ਨਵੇਂ ਟੈਰਿਫ ਚਾਰਜ ਤੈਅ ਕਰ ਦਿੱਤੇ ਹਨ। ਉਨ੍ਹਾਂ ਮੁਤਾਬਿਕ ਪੰਜਾਬ ਵਿੱਚ 16 ਮਈ ਤੋਂ ਬਿਜਲੀ ਮਹਿੰਗੀ ਹੋ ਜਾਵੇਗੀ। ਸਭ ਤੋਂ ਛੋਟੇ ਘਰੇਲੂ ਖਪਤਕਾਰਾਂ ਲਈ ਜਿੱਥੇ ਪਹਿਲਾਂ ਊਰਜਾ ਚਾਰਜ 3.49 ਰੁਪਏ ਪ੍ਰਤੀ ਯੂਨਿਟ ਸੀ, ਹੁਣ ਇਸ ਨੂੰ ਵਧਾ ਕੇ 4.49 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। ਜਦਕਿ ਵੱਡੇ ਘਰੇਲੂ ਖਪਤਕਾਰਾਂ ਲਈ 6.63 ਰੁਪਏ ਪ੍ਰਤੀ ਯੂਨਿਟ ਵਧਾ ਕੇ 6.96 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਗੈਰ-ਰਿਹਾਇਸ਼ੀ ਛੋਟੇ ਖਪਤਕਾਰਾਂ ਲਈ ਸਿਰਫ ਫਿਕਸ ਚਾਰਜ ਵਿੱਚ ਵਾਧਾ ਕੀਤਾ ਗਿਆ ਹੈ। ਜਦਕਿ ਊਰਜਾ ਦੀਆਂ ਦਰਾਂ ਪਹਿਲਾਂ ਵਾਂਗ ਹੀ ਰੱਖੀਆਂ ਗਈਆਂ ਹਨ। ਹਾਲਾਂਕਿ, 20 ਕਿਲੋਵਾਟ ਤੋਂ ਵੱਧ ਦੀ ਖਪਤ ਵਾਲੇ ਗੈਰ-ਰਿਹਾਇਸ਼ੀ ਵਰਤੋਂ ਲਈ ਸਥਿਰ ਚਾਰਜ ਦੇ ਨਾਲ ਊਰਜਾ ਦਰਾਂ ਨੂੰ ਵੀ 6.35 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.75 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ‘ਤੇ ਵੀ ਮਹਿੰਗੀ ਬਿਜਲੀ ਮਿਲੇਗੀ। ਇਸ ਦੇ ਲਈ 6 ਰੁਪਏ ਪ੍ਰਤੀ ਯੂਨਿਟ ਵਧਾ ਕੇ 6.28 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।

ਛੋਟੇ ਉਦਯੋਗਾਂ ਲਈ ਇਸ ਨੂੰ 5.37 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.67 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। 20 ਕਿਲੋਵਾਟ ਤੋਂ 100 ਕਿਲੋਵਾਟ ਤੱਕ ਦਰਮਿਆਨੀ ਸਪਲਾਈ ਵਾਲੇ ਖਪਤਕਾਰਾਂ ਲਈ ਇਹ ਦਰ 5.80 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.10 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਵੱਡੀ ਸਪਲਾਈ ਵਾਲੇ ਖਪਤਕਾਰਾਂ ਲਈ 100-1000 ਯੂਨਿਟਾਂ ਤੱਕ ਦੇ ਆਮ ਵਰਗ ਲਈ 6.05 ਰੁਪਏ ਤੋਂ 6.45 ਰੁਪਏ ਪ੍ਰਤੀ ਯੂਨਿਟ ਜਦਕਿ 1000 ਤੋਂ 2500 ਯੂਨਿਟਾਂ ਲਈ 6.15 ਤੋਂ ਵਧਾ ਕੇ 6.55 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2500 ਤੋਂ ਵੱਧ ਯੂਨਿਟਾਂ ਵਾਲੇ ਖਪਤਕਾਰਾਂ ਲਈ ਇਸ ਨੂੰ 6.27 ਤੋਂ ਵਧਾ ਕੇ 6.67 ਕਰ ਦਿੱਤਾ ਗਿਆ ਹੈ। PIU ਉਦਯੋਗ ਲਈ 6.09 ਤੋਂ 6.49, 6.40 ਤੋਂ 6.80 ਅਤੇ 6.49 ਤੋਂ 6.89 ਪ੍ਰਤੀ ਯੂਨਿਟ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦਰਾਂ ਵਿੱਚ ਵਾਧੇ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਨਾਲ ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 600 ਯੂਨਿਟ ਸਕੀਮ ਦਾ ਇੱਕ ਵੀ ਮੀਟਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਸਬੰਧੀ ਸੀਐਮ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

Leave a Reply

Your email address will not be published. Required fields are marked *