ਇਸ ਸਮੇਂ ਟੌਰੰਗਾ ਵਾਸੀ ਬਿਜਲੀ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਦਰਅਸਲ ਟੌਰੰਗਾ ਦਾ ਬਹੁਤਾ ਹਿੱਸਾ ਬਿਜਲੀ ਸਪਲਾਈ ‘ਚ ਨੁਕਸ ਹੋਣ ਕਾਰਨ ਬਲੈਕ ਆਊਟ ਹੋ ਗਿਆ ਹੈ ਜੋ ਤੜਕੇ ਸਵੇਰ ਤੱਕ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਲਾਈਨਜ਼ ਕੰਪਨੀ ਪਾਵਰਕੋ ਦੀ ਵੈੱਬਸਾਈਟ ਦੇ ਅਨੁਸਾਰ, ਰਾਤ 9.40 ਵਜੇ ਆਊਟੇਜ ਨੇ 32,000 ਜਾਇਦਾਦਾਂ ਨੂੰ ਪ੍ਰਭਾਵਿਤ ਕੀਤਾ ਸੀ। ਪਰ ਕੁੱਝ ਕੁ ਘੰਟੇ ਪਹਿਲਾਂ ਆਊਟੇਜ ਨੇ ਹੋਰ 10,000 ਤੋਂ ਵੱਧ ਸੰਪਤੀਆਂ ਦੀ ਬਿਜਲੀ ਗੁੱਲ ਕਰ ਦਿੱਤੀ ਹੈ। ਫਿਲਹਾਲ ਜਾਂਚ ਸ਼ੁਰੂ ਹੋ ਗਈ ਹੈ ਅਤੇ 1.30am ਅਤੇ 1.45am ਵਿਚਕਾਰ ਬਿਜਲੀ ਬਹਾਲ ਹੋਣ ਦੀ ਉਮੀਦ ਹੈ। Whanganui ਵਿੱਚ ਵੀ ਕੁੱਝ ਦਰਜਨ ਸੰਪਤੀਆਂ ਵਿੱਚ ਵੀ ਬਿਜਲੀ ਬੰਦ ਹੈ, ਅਤੇ ਲਗਭਗ 1.30am ਤੱਕ ਬਹਾਲ ਹੋਣ ਦੀ ਉਮੀਦ ਹੈ। ਨੈਸ਼ਨਲ ਗਰਿੱਡ ਆਪਰੇਟਰ, ਟ੍ਰਾਂਸਪਾਵਰ ਦਾ ਕਹਿਣਾ ਹੈ ਕਿ ਚਾਲਕ ਦਲ ਲੋਕਾਂ ਨੂੰ ਦੁਬਾਰਾ ਜੋੜਨ ਲਈ ਕੰਮ ਕਰ ਰਹੇ ਹਨ। ਉੱਥੇ ਹੀ ਉਨ੍ਹਾਂ ਇਸ ਸਮੱਸਿਆ ਲਈ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ।
