[gtranslate]

ਪੰਜਾਬ ‘ਚ ਬਿਜਲੀ ਡਿਫਾਲਟਰਾਂ ਨੂੰ ਰਾਹਤ, ਸਰਕਾਰ ਨੇ OTS ਸਕੀਮ ‘ਚ ਕੀਤਾ ਬਦਲਾਅ !

electricity connection ots scheme

ਪੰਜਾਬ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਜੋ ਲੋਕ ਬਿਜਲੀ ਬਿੱਲ ਨਹੀਂ ਭਰਦੇ ਉਨ੍ਹਾਂ ਲਈ ਪੰਜਾਬ ਸਰਕਾਰ ਨੇ OTS ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਆਰਥਿਕ ਕਾਰਨਾਂ ਕਰਕੇ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ ਜਾਂ ਮੁੜ ਕੁਨੈਕਸ਼ਨ ਨਹੀਂ ਲਗਾਇਆ ਜਾ ਰਿਹਾ ਹੈ, ਉਹ ਹੁਣ ਲੇਟ ਪੇਮੈਂਟ ‘ਤੇ ਅੱਧੇ ਸਾਧਾਰਨ ਵਿਆਜ ਨਾਲ ਬਿੱਲ ਦਾ ਭੁਗਤਾਨ ਕਰ ਸਕਣਗੇ। ਸੀਐਮ ਮਾਨ ਨੇ ਟਵੀਟ ਕਰਕੇ ਕਿਹਾ- ਇਹ ਸਕੀਮ ਹਰ ਵਰਗ ਦੇ ਖਪਤਕਾਰਾਂ ਲਈ ਹੈ, ਪਰ ਖਾਸ ਕਰਕੇ ਉਦਯੋਗਿਕ ਖਪਤਕਾਰਾਂ ਲਈ ਜਾਰੀ ਰਹੇਗੀ।

ਸੀਐਮ ਮਾਨ ਨੇ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ 3 ਮਹੀਨੇ ਦਿੱਤੀ ਹੈ। ਇਸ ਅਨੁਸਾਰ ਲੇਟ ਪੇਮੈਂਟ ‘ਤੇ ਜਿੱਥੇ ਪਹਿਲਾਂ 18 ਫੀਸਦੀ ਵਿਆਜ ਨਾਲ ਰਾਸ਼ੀ ਵਸੂਲ ਕੀਤੀ ਜਾਂਦੀ ਸੀ, ਉਥੇ ਹੁਣ ਬਿੱਲ ਦਾ ਭੁਗਤਾਨ ਸਿਰਫ 9 ਫੀਸਦੀ ਸਾਧਾਰਨ ਵਿਆਜ ਨਾਲ ਕਰਨਾ ਹੋਵੇਗਾ। ਪਹਿਲਾਂ ਫਿਕਸ ਚਾਰਜ ਤਹਿਤ ਬਿਜਲੀ ਕੁਨੈਕਸ਼ਨ ਕੱਟਣ ਤੋਂ ਲੈ ਕੇ ਕੁਨੈਕਸ਼ਨ ਲਗਾਉਣ ਤੱਕ ਦੇ ਸਮੇਂ ਦੀ ਰਕਮ ਵਸੂਲੀ ਜਾਂਦੀ ਸੀ। ਪਰ ਹੁਣ ਕੁਨੈਕਸ਼ਨ ਕੱਟਣ ਤੋਂ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਤੱਕ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਬਿਜਲੀ ਖਪਤਕਾਰਾਂ ਖਾਸ ਕਰਕੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਬਿੱਲਾਂ ਦੀ ਅਦਾਇਗੀ ਲਈ ਕਿਸ਼ਤ ਦਾ ਵਿਕਲਪ ਵੀ ਦਿੱਤਾ ਹੈ। ਜਦਕਿ ਪਹਿਲਾਂ ਅਜਿਹੀ ਕੋਈ ਰਾਹਤ ਨਹੀਂ ਸੀ। ਪਰ ਹੁਣ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ 4 ਕਿਸ਼ਤਾਂ ਰਾਹੀਂ ਬਿੱਲ ਦਾ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

Likes:
0 0
Views:
205
Article Categories:
India News

Leave a Reply

Your email address will not be published. Required fields are marked *