ਮੈਲਬੌਰਨ ਵਿੱਚ ਬਜ਼ੁਰਗ ਔਰਤਾਂ ਨੂੰ ਕਥਿਤ ਤੌਰ ‘ਤੇ ਭੂਤਾਂ ਦਾ ਡਰਾਵਾ ਦੇ $150,000 ਤੋਂ ਵੱਧ ਦੀ ਲੁੱਟ ਕਰਨ ਵਾਲੇ ਪੰਜ ਲੋਕਾਂ ਦੀ ਪੁਲਿਸ ਦੇ ਵਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਪਛਾਣ ਕਰਨ ਲਈ ਜਨਤਕ ਮਦਦ ਦੀ ਵੀ ਅਪੀਲ ਕਰ ਰਹੀ ਹੈ।ਤੁਹਾਨੂੰ ਦੱਸ ਦੇਈਏ ਤਸਵੀਰ ਵਿੱਚ ਦਿਖਾਈ ਦੇ ਰਹੀਆਂ ਇਹ ਤਿੰਨ ਮਹਿਲਾਵਾਂ ਤੇ ਇਨ੍ਹਾਂ ਦੇ 2 ਹੋਰ ਸਾਥੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗਿਰੋਹ ਪੂਰਬੀ ਮੈਲਬੋਰਨ ਵਿੱਚ ਸਰਗਰਮ ਹੈ ਤੇ ਲੋਕਾਂ ਨੂੰ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਪਿੱਛੇ ਬੁਰੀਆਂ ਆਤਮਾਵਾਂ ਲੱਗੀਆਂ ਹੋਈਆਂ ਹਨ ਤੇ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਜਾਨ ਨੂੰ ਖਤਰਾ ਹੈ। ਹੁਣ ਤੱਕ ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਕਈ ਜਣੇ ਲੱਖਾਂ ਦੀ ਜਿਊਲਰੀ ਤੇ ਨਕਦੀ ਗੁਆ ਬੈਠੇ ਹਨ। ਇੰਨ੍ਹਾਂ ਵੱਲੋਂ ਲੋਕਾਂ ਨੂੰ ਉਨ੍ਹਾਂ ਆਤਮਾਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਨ ਦੀ ਗੱਲ ਆਖ ਸ਼ਿਕਾਰ ਬਣਾਇਆ ਜਾਂਦਾ ਹੈ।
