ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਕਈ ਤਰਾਂ ਦੀਆ ਪਬੰਦੀਆਂ ਲਾਗੂ ਹਨ। ਪਰ ਇੰਨਾਂ ਪਬੰਦੀਆਂ ਦੇ ਦੌਰਾਨ ਚੋਰਾਂ ਦੇ ਹੌਂਸਲੇ ਵੀ ਬੁਲੰਦ ਹਨ। ਦੇਸ਼ ਵਿੱਚ ਚੋਰਾਂ ਵੱਲੋ ਲਗਾਤਾਰ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂ ਰਿਹਾ ਹੈ। ਇਸ ਦੌਰਾਨ ਇੱਕ ਹੋਰ ਘਟਨਾ ਆਕਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਲੁੱਟ ਦੀ ਸ਼ਿਕਾਰ ਹੋਈ ਹੈ। ਆਕਲੈਂਡ ਦੇ ਉੱਤਰੀ ਤੱਟ ‘ਤੇ ਇੱਕ ਬੱਸ ਤੋਂ ਉੱਤਰਦੇ ਸਮੇਂ ਇੱਕ ਬਜ਼ੁਰਗ ਔਰਤ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਲੁੱਟਿਆ ਗਿਆ।
ਜਾਣਕਾਰੀ ਦੇ ਅਨੁਸਾਰ 78 ਸਾਲਾ Birkenhead 14 ਅਗਸਤ ਨੂੰ ਦੁਕਾਨਾਂ ਤੋਂ ਬੀਚ ਹੈਵਨ ਬੱਸ ਰਾਹੀਂ ਜਾ ਰਹੀ ਸੀ, ਜਦੋਂ ਦੋ ਕਥਿਤ ਅਪਰਾਧੀਆਂ ਨੇ ਉਸ ਦਾ ਪਿੱਛਾ ਕੀਤਾ। ਪੁਲਿਸ ਦੇ ਬੁਲਾਰੇ ਨੇ ਕਿਹਾ, “ਉਸ ਵਿਅਕਤੀ ਨੇ ਮਹਿਲਾ ‘ਤੇ ਹਮਲਾ ਕੀਤਾ ਅਤੇ ਫਿਰ ਲੁੱਟ ਖੋਹ ਕੀਤੀ, ਲੁਟੇਰਾ ਮਹਿਲਾ ਦੇ ਹੈਂਡਬੈਗ ਸਮੇਤ ਕਈ ਸਮਾਨ ਲੈ ਗਿਆ। ਪਰ ਖੁਸ਼ਕਿਸਮਤੀ ਨਾਲ, ਹਮਲੇ ਵਿੱਚ
ਔਰਤ “ਗੰਭੀਰ ਰੂਪ ‘ਚ ਜ਼ਖਮੀ ਨਹੀਂ ਹੋਈ।
ਫਿਲਹਾਲ ਜਾਂਚ ਜਾਰੀ ਹੈ, ਪੁਲਿਸ ਲੁਟੇਰਿਆਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਲਈ ਭਾਈਚਾਰੇ ਵੱਲ ਰੁੱਖ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਜਿਸ ਕੋਲ ਇਸ ਸਬੰਧੀ ਜਾਣਕਾਰੀ ਹੈ ਜੋ ਪੁੱਛਗਿੱਛ ਵਿੱਚ ਸਹਾਇਤਾ ਕਰ ਸਕਦਾ ਹੈ, ਉਹ 105 ਜਾਂ ਗੁਪਤ ਰੂਪ ਵਿੱਚ ਕ੍ਰਾਈਮਸਟੌਪਰਸ ਨਾਲ 0800 555 111 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਲੋਕ mark.renfree@police.govt.nz ‘ਤੇ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਕ ਰੇਨਫਰੀ ਨੂੰ ਈਮੇਲ ਵੀ ਕਰ ਸਕਦੇ ਹਨ।