ਨੌਰਥਸ਼ੌਰ ਹਸਪਤਾਲ ਦੇ ਵੱਲੋਂ ਕੀਤੀ ਗਈ ਲਾਪਰਵਾਹੀ ਦਾ ਖਮਿਆਜਾ ਇੱਕ ਬਜ਼ੁਰਗ ਵਿਅਕਤੀ ਨੂੰ ਭੁਗਤਣਾ ਪਿਆ ਹੈ। ਦਰਅਸਲ ਹਸਪਤਾਲ ਤੋਂ ਛੁੱਟੀ ਹੋਣ ਮਗਰੋਂ ਘਰ ਗਏ ਬਜ਼ੁਰਗ ਦੀ 2 ਦਿਨ ਬਾਅਦ ਹੀ ਮੌਤ ਹੋ ਗਈ ਅਤੇ ਇਸ ਦੇ ਪਿੱਛੇ ਕਾਰਨ ਸੀ ਕਿ ਬਜ਼ੁਰਗ ਵਿਅਕਤੀ ਨੂੰ ਛੁੱਟੀ ਤੋਂ ਬਾਅਦ ਹੋਮ ਆਕਸੀਜਨ ਥੇਰੇਪੀ ਦੀ ਜ਼ਰੂਰਤ ਸੀ ਜੋ ਉਸਨੂੰ ਨਹੀਂ ਦਿੱਤੀ ਗਈ। ਇਸੇ ਕਾਰਨ ਬਜ਼ੁਰਗ ਨੂੰ ਆਪਣੀ ਜਾਨ ਗਵਾਉਣੀ ਪਈ। ਦੱਸ ਦੇਈਏ ਵਾਇਟੀਮਾਟਾ ਡੀਐਚਬੀ ਨੇ ਇਸਨੂੰ ਸਵੀਕਾਰਿਆ ਹੈ ਅਤੇ ਲੋਕਾਂ ਨੂੰ ਅਜਿਹਾ ਕਦੇ ਵੀ ਦੁਬਾਰਾ ਨਾ ਹੋਣ ਦਾ ਭਰੋਸਾ ਦੁਆਇਆ ਹੈ। ਉਨ੍ਹਾਂ ਇਸ ਵੱਡੀ ਗਲਤੀ ਦਾ ਮੁੱਖ ਕਾਰਨ ਮੈਡੀਕਲ ਸਟਾਫ ਤੇ ਨਰਸਿੰਗ ਸਟਾਫ ਵਿਚਾਲੇ ਲੋੜੀਂਦੇ ਕਮਿਊਨਿਕੇਸ਼ਨ ਦੀ ਘਾਟ ਨੂੰ ਦੱਸਿਆ ਹੈ।