ਪੁਲਿਸ ਨੇ ਵਾਈਕਾਟੋ ਵਿੱਚ ਚੋਰੀਆਂ ਦੀ ਇੱਕ ਲੜੀ ਲਈ ਜ਼ਿੰਮੇਵਾਰ ਅੱਠ ਨੌਜਵਾਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਓਪਰੇਸ਼ਨ ਸਮੈਲਟਰ ਦੀ ਸ਼ੁਰੂਆਤ ਕੀਤੀ ਹੈ ਜਿਸ ਨੇ ਖੇਤਰ ਵਿੱਚ ਵਪਾਰਕ ਅਤੇ ਪ੍ਰਚੂਨ ਚੋਰੀਆਂ ਦੇ ਨਾਲ-ਨਾਲ ਕਈ ਭਿਆਨਕ ਡਕੈਤੀਆਂ ਲਈ ਜ਼ਿੰਮੇਵਾਰ “ਬਹੁਤ ਵੱਡੇ ਅਪਰਾਧੀਆਂ” ਦੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਗ੍ਰਿਫਤਾਰੀਆਂ, ਦੋਸ਼ ਲਗਾਉਣ ਅਤੇ ਚੋਰੀ ਦਾ ਸਮਾਨ ਬਰਾਮਦ ਕਰਨ ਦੇ ਨਾਲ ਕਾਰਵਾਈ ਨੂੰ ਤੁਰੰਤ ਸਫਲਤਾ ਮਿਲੀ ਹੈ।
ਬੁੱਧਵਾਰ ਨੂੰ ਅਧਿਕਾਰੀਆਂ ਨੇ ਹੈਮਿਲਟਨ ਅਤੇ ਥੇਮਸ ਵਿੱਚ ਵਾਰੰਟਾਂ ਦੀ ਇੱਕ ਲੜੀ ਨੂੰ ਲਾਗੂ ਕੀਤਾ ਸੀ। ਨਤੀਜੇ ਵੱਜੋਂ 14 ਤੋਂ 20 ਸਾਲ ਦੀ ਉਮਰ ਦੇ ਕੁੱਲ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵੀਰਵਾਰ ਨੂੰ ਹੈਮਿਲਟਨ ਯੂਥ ਕੋਰਟ ਵਿੱਚ ਗੰਭੀਰ ਲੁੱਟ, ਚੋਰੀ ਦੇ ਦੋਸ਼ਾਂ ‘ਚ ਪੇਸ਼ ਕੀਤਾ ਗਿਆ। ਪੁਲਿਸ ਨੇ ਹੈਮਿਲਟਨ ਵਿੱਚ ਕਈ ਸੰਪਤੀਆਂ ਦੀ ਤਲਾਸ਼ੀ ਲਈ ਸੀ ਜਿੱਥੇ ਕਥਿਤ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੰਨਾਂ ਨੌਜਵਾਨਾਂ ‘ਤੇ ਥੇਮਜ਼ ਵਿੱਚ ਗੁਲ ਸਰਵਿਸ ਸਟੇਸ਼ਨ ਅਤੇ ਹੈਮਿਲਟਨ ਵਿੱਚ ਮੋਬਿਲ ਸਰਵਿਸ ਸਟੇਸ਼ਨ ਦੀਆਂ ਭਿਆਨਕ ਲੁੱਟਾਂ-ਖੋਹਾਂ ਦੇ ਦੋਸ਼ ਲਾਏ ਗਏ ਸਨ।