ਸੋਮਵਾਰ ਸਵੇਰੇ ਵਾਈਕਾਟੋ ਦੇ ਇੱਕ ਸਰਵਿਸ ਸਟੇਸ਼ਨ ‘ਤੇ ਰੇਡ ਕਰਕੇ ਅੱਠ ਕਿਸ਼ੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਹਿਨੂਏਰਾ ਵਿੱਚ ਸਵੇਰੇ 6.45 ਵਜੇ ਦੋ ਕਾਰਾਂ ਵਾਲੀ ਇੱਕ ਰੈਮ ਰੇਡ ਬਾਰੇ ਸੁਚੇਤ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਕਾਰਾਂ ਨੂੰ ਸਟੇਟ ਹਾਈਵੇਅ 27 ‘ਤੇ ਵਹਾਰੋਆ ਵੱਲ ਜਾਂਦੇ ਹੋਏ ਦੇਖੇ ਜਾਣ ਤੋਂ ਬਾਅਦ ਟਾਟੂਆਨੂਈ ਟਾਊਨਸ਼ਿਪ ਦੇ ਨੇੜੇ ਸੜਕ ਦੇ ਕਿਨਾਰਿਆਂ ‘ਤੇ road spikes ਲਗਾਈਆਂ ਗਈਆਂ ਸੀ। ਪੁਲਿਸ ਨੇ ਕਿਹਾ ਕਿ ਇਸ ਮਗਰੋਂ ਦੋਵੇਂ ਕਾਰਾਂ ਰੂਕੀਆ ਅਤੇ ਚੋਰੀ ਦੀ ਜਾਇਦਾਦ ਦੀ “ਮਹੱਤਵਪੂਰਣ ਰਕਮ” ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ‘ਚ ਪੰਜ ਮਰਦ ਅਤੇ ਤਿੰਨ ਕੁੜੀਆਂ ਸ਼ਾਮਿਲ ਹਨ। ਇੰਨਾਂ ਦੀ ਉਮਰ 14 ਤੋਂ 16 ਸਾਲ ਦੇ ਵਿਚਕਾਰ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਯੂਥ ਕੋਰਟ ਵਿੱਚ ਪੇਸ਼ ਹੋਣਗੇ।